ਫਿਲਮ ਅਭਿਨੇਤਾ ਅਨੁਪਮ ਖੇਰ ਵਲੋਂ ਗੁਰੂ ਸਾਹਿਬ ਦੀਆਂ ਪੰਕਤੀਆਂ ਨਾਲ ਛੇੜਛਾੜ ਵੱਜਰ ਗਲਤੀ: ਲੌਂਗੋਵਾਲ

07/03/2020 1:04:25 PM

ਚੀਮਾ ਮੰਡੀ ( ਗੋਇਲ): ਫਿਲਮ ਅਭਿਨੇਤਾ ਅਨੁਪਮ ਖੇਰ ਵਲੋਂ ਗੁਰੂ ਸਾਹਿਬ ਦੀਆਂ ਪੰਕਤੀਆਂ ਨਾਲ ਛੇੜਛਾੜ ਕਰਕੇ ਪੇਸ਼ ਕਰਨ ਦੀ ਪੂਰਜੋਰ ਸ਼ਬਦਾਂ 'ਚ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਕ ਸੁਲਝੇ ਹੋਏ ਇਨਸਾਨ ਵਲੋਂ ਇਸ ਤਰ੍ਹਾਂ ਦੀ ਵੱਡੀ ਗਲਤੀ ਕਰਨਾ ਬਹੁਤ ਹੀ ਨਿੰਦਣਯੋਗ ਹੈ। ਇਸ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ।

ਗੁਰਦੁਆਰਾ ਸ੍ਰੀ ਨਾਨਕਸਰ ਚੀਮਾ ਸਾਹਿਬ ਵਿਖੇ ਕਰਵਾਏ ਗਏ ਇਕ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਅਭਿਨੇਤਾ ਨੇ ਇਹ ਇਕ ਬਹੁਤ ਵੱਡੀ ਕੁਤਾਹੀ ਕੀਤੀ ਹੈ, ਜਿਸ ਲਈ ਉਨ੍ਹਾਂ ਨੂੰ ਪੂਰੀ ਸਿੱਖ ਕੌਮ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਸਿੰਘ ਸਾਹਿਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਉਦੇ ਸਿੰਘ, ਮੈਨੇਜਰ ਅਜ਼ੈਬ ਸਿੰਘ, ਐਮ ਸੀ ਨਰਿੰਦਰ ਸਿੰਘ ਚਹਿਲ, ਸਤਿਗੁਰ ਸਿੰਘ ਵਾਲੀ, ਨੰਬਰਦਾਰ ਰਾਜਵਿੰਦਰ ਸਿੰਘ ਰਾਜੂ, ਗੁਰਦੀਪ ਸਿੰਘ ਚਹਿਲ, ਬੂਟਾ ਸਿੰਘ ਗਦਿੜਿਆਣੀ ਵਾਲੇ ਆਦਿ ਹਾਜ਼ਰ ਸਨ।


Shyna

Content Editor

Related News