ਲਡ਼ਾਈ ’ਚ ਦੋ ਜ਼ਖਮੀ, 4 ਖਿਲਾਫ ਮਾਮਲਾ ਦਰਜ

12/14/2018 4:53:45 AM

 ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)– ਦੋ ਧਿਰਾਂ ਦੀ ਹੋਈ ਲਡ਼ਾਈ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਘਡ਼ੂੰਆਂ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਬੈਠਾ ਸੀ ਕਿ ਪਿੰਡ ਵਾਸੀ ਰਾਜਾ ਸਿੰਘ ਉਸ ਦੇ ਘਰ ਦੇ ਅੱਗੇ ਆ ਕੇ ਗਾਲੀ-ਗਲੋਚ ਕਰਨ ਲੱਗ ਪਿਆ। ਉਸ ਦੇ ਪਿਤਾ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਲਡ਼ਕੇ ਨੂੰ ਉਥੋਂ ਲੈ ਗਿਆ ਪਰ ਰਾਤ ਨੂੰ ਫਿਰ ਉਸ ਨੇ ਆ ਕੇ ਗਾਲੀ ਗਲੋਚ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੇਰੇ ਭਤੀਜੇ ਜਤਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਹੱਥ ਵਿਚ ਫਡ਼ੀ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ ਤੇ ਜਦੋਂ ਮੈਂ ਆਪਣੇ ਭਤੀਜੇ ਦੇ ਬਚਾਅ ਲਈ ਅੱਗੇ ਆਇਆ ਤਾਂ ਮੇਰੇ ’ਤੇ ਵੀ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ । ਇਸੇ ਦੌਰਾਨ ਇਕ ਅੌਰਤ ਤੇ ਰਾਜਾ ਨੇ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਛਾਣਬੀਣ ਕਰਕੇ ਰਾਜਾ ਪੁੱਤਰ ਪੁਰਨਾ ਦਾਸ, ਧਰਮਾ ਪੁੱਤਰ ਮਹਿੰਦਰ ਸਿੰਘ, ਸੁੱਖਾ ਪੁੱਤਰ ਮਲਕੀਤ ਸਿੰਘ ਤੇ ਧਰਮੇ ਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

KamalJeet Singh

This news is Content Editor KamalJeet Singh