ਖੇਤੀਬਾੜੀ ਅਧਿਕਾਰੀਆਂ ਵਲੋਂ ਖਾਦ ਡੀਲਰਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਚੈਕਿੰਗ

12/11/2018 3:07:13 PM

ਕੋਟਕਪੂਰਾ (ਨਰਿੰਦਰ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਤੇ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਡਾ. ਪਾਖਰ ਸਿੰਘ ਦੀ ਅਗਵਾਈ ਹੇਠ ਬਲਾਕ ਕੋਟਕਪੂਰਾ ਤੇ ਜੈਤੋ ਦੇ ਖਾਦ ਡੀਲਰਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਖੇਤੀਬਾੜੀ ਅਧਿਕਾਰੀਆਂ ਦੀ ਸਮੁੱਚੀ ਟੀਮ, ਜਿਸ 'ਚ ਡਾ. ਰਣਬੀਰ ਸਿੰਘ ਏ. ਡੀ. ਓ. ਇਨਫੋਰਸਮੈਂਟ ਡਾ. ਗੁਰਪ੍ਰੀਤ ਸਿੰਘ ਏ. ਡੀ. ਓ. ਪੀ. ਪੀ., ਡਾ. ਕੁਲਦੀਪ ਸਿੰਘ ਸੇਖੋਂ ਏ. ਡੀ. ਓ., ਡਾ. ਨਿਸ਼ਾਨ ਸਿੰਘ ਏ. ਡੀ. ਓ. ਜੈਤੋ ਅਤੇ ਹਰਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਸ਼ਾਮਲ ਸਨ, ਨੇ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਸਟਾਕ ਰਜਿਸਟਰ ਚੈੱਕ ਕੀਤੇ। 

ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲੇ 'ਚ ਯੂਰੀਆ ਖਾਦ ਦੀ ਕੋਈ ਘਾਟ ਜਾਂ ਦਿੱਕਤ ਵਾਲੀ ਗੱਲ ਨਹੀਂ, ਪਰ ਕਿਸਾਨ ਕਿਸੇ ਖਾਸ ਬਰਾਂਡ ਵਾਲੀ ਖਾਦ ਖਰੀਦਣ 'ਤੇ ਬਹੁਤਾ ਜ਼ੋਰ ਨਾ ਦੇਣ, ਸਗੋਂ ਸਿਫਾਰਿਸ਼ ਅਨੁਸਾਰ ਅਤੇ ਸਾਰੇ ਬਰਾਂਡਾਂ ਵਾਲੀ ਖਾਦ ਖਰੀਦਣ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਦੁਕਾਨਦਾਰ ਧੱਕੇ ਨਾਲ ਕਿਸੇ ਕਿਸਾਨ ਨੂੰ ਕੋਈ ਖੇਤੀ ਇਨਪੁਟਸ ਦਿੰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨ ਕਾਰਵਾਈ ਕੀਤੀ ਜਾਵੇਗੀ।

rajwinder kaur

This news is Content Editor rajwinder kaur