ਯੂਕ੍ਰੇਨ  ’ਚ ਫਸੀ ਫਿਰੋਜ਼ਪੁਰ ਦੀ ਵਿਦਿਆਰਥਣ ਪਹੁੰਚੀ ਆਪਣੇ ਜੱਦੀ ਘਰ, ਬਿਆਨ ਕੀਤਾ ਖੌਫ਼ਨਾਕ ਮੰਜ਼ਰ

03/15/2022 1:57:38 PM

ਫਿਰੋਜ਼ਪੁਰ (ਸੰਨੀ ਚੋਪੜਾ)  : ਯੂਕ੍ਰੇਨ ਦੇ ਖਾਰਕੀਵ ’ਚ ਫਸੀ ਫਿਰੋਜ਼ਪੁਰ ਸ਼ਹਿਰ ’ਚ ਰਹਿਣ ਵਾਲੀ ਸਾਕਸ਼ੀ ਆਪਣੇ ਜੱਦੀ ਘਰ ਪਹੁੰਚ ਗਈ ਹੈ। ਇੱਥੇ ਪਹੁੰਚ ਕੇ ਉਸ ਨੇ ਯੂਕ੍ਰੇਨ ’ਚ ਜੰਗ ਦਾ ਖੌਫ਼ਨਾਕ ਮੰਜ਼ਰ ਬਿਆਨ ਕੀਤਾ ਹੈ। ਸਾਕਸ਼ੀ ਨੇ ਦੱਸਿਆ ਕਿ ਅੱਜ ਵੀ ਜੇਕਰ ਕੋਈ ਤੇਜ਼ ਆਵਾਜ਼ ਆਉਂਦੀ ਹੈ ਤਾਂ ਉਹ ਡਰ ਜਾਂਦੀ ਹੈ। ਉਸ ਨੇ ਦੱਸਿਆ ਕਿ ਉੱਥੇ ਲਗਾਤਾਰ ਬੰਬ ਧਮਾਕੇ ਹੋ ਰਹੇ ਸਨ। ਬਹੁਤ ਸਾਰੇ ਵਿਦਿਆਰਥੀਆਂ ਨਾਲ ਮੈਂ ਵੀ ਸ਼ੈਲਟਰ ’ਚ ਲੁੱਕੀ ਹੋਈ ਸੀ ਅਤੇ ਬਾਅਦ ’ਚ ਸਾਨੂੰ ਹੋਸਟਲ ਲਿਜਾ ਗਿਆ। ਜਿਸ ਤੋਂ ਬਾਅਦ ਅਸੀਂ ਉੱਥੋਂ ਨਿਕਲੇ ਅਤੇ ਭਾਰਤ ਸਰਕਾਰ ਸਾਨੂੰ ਵਾਪਸ ਲੈ ਕੇ ਆਈ। ਉਸ ਨੇ ਦੱਸਿਆ ਕਿ ਉੱਥੇ ਰਹਿ ਕੇ ਸਾਡੇ ਪਰਿਵਾਰ ਵਾਲੇ ਵੀ ਚਿੰਤਾ ’ਚ ਸਨ ਅਤੇ ਅਸੀਂ ਵੀ ਬਹੁਤ ਡਰੇ ਹੋਏ ਸੀ। ਭਾਰਤ ਪਰਤ ਕੇ ਉਨ੍ਹਾਂ ਨੇ ਸੁਖ ਦਾ ਸਾਹ ਲਿਆ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਲੇ-ਮਹੱਲੇ ਦੀ ਸ਼ੁਰੂਆਤ

ਸਾਕਸ਼ੀ ਨੇ ਦੱਸਿਆ ਕਿ 9 ਅਕਤੂਬਰ 2018 ਨੂੰ MBBS ਦੀ ਪੜ੍ਹਾਈ ਕਰਨ ਲਈ ਉਹ ਯੂਕ੍ਰੇਨ ਗਈ ਸੀ। ਉਸ ਨੇ ਦੱਸਿਆ ਕਿ ਉਹ ਸੌ ਰਹੀ ਸੀ ਤਾਂ ਅਚਾਨਕ ਬਾਹਰੋਂਧਮਾਕੇ ਦੀਆਂ ਆਵਾਜ਼ਾਂ ਆਉਣ ਲੱਗੀਆਂ ਅਤੇ ਪਤਾ ਲੱਗਾ ਕਿ ਰੂਸ ਅਤੇ ਯੂਕ੍ਰੇਨ ਦੀ ਜੰਗ ਸ਼ੁਰੂ ਹੋ ਗਈ ਹੈ। ਸਰਕਾਰੀ ਟਿਕਟ ਨਾ ਮਿਲਣ ਕਾਰਨ ਪਰਿਵਾਰ ਵਾਲਿਆਂ ਨੇ ਪ੍ਰਾਈਵੇਟ ਟਿਕਟ ਕਰਵਾਈ ਸੀ ਪਰ ਉੱਥੋਂ ਤੱਕ ਜਾਣ ਲਈ ਸਾਡੇ ਤੋਂ ਕੋਈ ਟਰਾਂਸਪੋਰਟ ਸਹਾਇਤਾ ਨਹੀਂ ਸੀ। ਉਸ ਨੇ ਦੱਸਿਆ ਕਿ ਉਹ ਯੂਕ੍ਰੇਨ ਦੇ ਲੋਕਾਂ ਨਾਲ ਬੰਕਰ ’ਚ ਲੁੱਕੀ ਹੋਈ ਸੀ ਅਤੇ ਉਨ੍ਹਾਂ ਨੇ ਉਸ ਦੀ ਕਾਫ਼ੀ ਮਦਦ ਕੀਤੀ। ਸਾਕਸ਼ੀ ਨੇ ਦੱਸਿਆ ਕਿ ਅਸੀਂ 700-800 ਵਿਦਿਆਰਥੀ ਭਾਰਤ ਦਾ ਝੰਡਾ ਫੜ ਕੇ ਰੇਲਵੇ ਸਟੇਸ਼ਨ ਪਹੁੰਚੇ ਪਰ ਉੱਥੇ ਵਿਦਿਆਰਥੀਆਂ ਨਾਲ ਕੁਝ ਮਾੜਾ ਸਲੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਟ੍ਰੇਨ ’ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। 20-25 ਕਿਲੋਮੀਟਰ ਪੈਦਲ ਚੱਲ ਕੇ ਉਹ ਹਵਾਈ ਅੱਡੇ ਪਹੁੰਚੇ ਜਿਸ ਤੋਂ ਬਾਅਦ ਉਹ ਭਾਰਤ ਪਹੁੰਚੀ। 

ਇਹ ਵੀ ਪੜ੍ਹੋ : ਨਾਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ 'ਆਪ' ਵਿਧਾਇਕ ਦੀ ਰੇਡ, ਮੁਲਜ਼ਮਾਂ ਨੂੰ ਪਈਆਂ ਭਾਜੜਾਂ

ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਵਲੋਂ ਯੂਕ੍ਰੇਨ ’ਤੇ ਫੌਜੀ ਕਾਰਵਾਈ ਕੀਤੀ ਗਈ ਸੀ ਅਤੇ ਅੱਜ 20ਵੇਂ ਦਿਨ ਵੀ ਜੰਗ ਲਗਾਤਾਰ ਜਾਰੀ ਹੈ। ਇਸ ਜੰਗ ਦੌਰਾਨ ਯੂਕ੍ਰੇਨ ’ਚ ਭਾਰਤੀਆਂ ਸਮੇਤ ਕਈ ਵਿਦਿਆਰਥੀ ਵੀ ਫਸੇ ਹੋਏ ਸਨ ਜਿਸ ਨੂੰ ਭਾਰਤ ਸਰਕਾਰ ਦੇ ‘ਆਪ੍ਰੇਸ਼ਨ ਗੰਗਾ’ ਵਲੋਂ ਸਾਰਿਆਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News