ਫਿਰੋਜ਼ਪੁਰ: ਐੱਸ.ਬੀ.ਆਈ. ਦੇ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਬੈਂਕ ਦੋ ਦਿਨ ਲਈ ਬੰਦ

11/06/2020 6:05:29 PM

ਫਿਰੋਜ਼ਪੁਰ(ਕੁਮਾਰ): ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਸਟੇਟ ਬੈਂਕ ਫਿਰੋਜ਼ਪੁਰ ਸ਼ਹਿਰ ਦੀ ਬ੍ਰਾਂਚ ਦੇ ਇਕ ਕਾਮੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਕੱਲ੍ਹ ਤੋਂ ਬੈਂਕ 2 ਦਿਨ ਲਈ ਬੰਦ ਕਰ ਦਿੱਤੇ ਗਏ ਸਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬੈਂਕ ਦੇ ਬਾਕੀ ਸਾਰੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਅਤੇ ਟੈਸਟ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਐੱਸ.ਬੀ.ਆਈ. 'ਚ ਸਮਾਜਿਕ ਦੂਰੀ, ਮਾਸਕ ਅਤੇ ਹੱਥ ਸੈਨੀਟਾਈਜ਼ਰ ਕਰਨ ਦਾ ਵਿਸ਼ੇਸ਼ ਰੂਪ 'ਚ ਧਿਆਨ ਰੱਖਿਆ ਜਾਂਦਾ ਹੈ ਪਰ ਬਾਕੀ ਦੇ ਬੈਂਕ ਕਰਮਚਾਰੀਆਂ 'ਚ ਵੀ ਚਿੰਤਾ ਵਧ ਗਈ ਹੈ। ਬੈਂਕ ਨੂੰ ਖੋਲ੍ਹਣ ਤੋਂ ਪਹਿਲਾਂ ਬਕਾਇਦਾ ਬ੍ਰਾਂਚ ਨੂੰ ਸੈਨੀਟਾਈਜ਼ ਕਰਨ ਦੀ ਵਿਵਸਥਾ ਕੀਤੀ ਗਈ ਹੈ।


Aarti dhillon

Content Editor

Related News