ਫ਼ਿਰੋਜ਼ਪੁਰ ਪੁਲਸ ਵਲੋਂ ਚੋਰ ਗਿਰੋਹ ਦਾ ਪਰਦਾਫਾਸ਼, 19 ਕਾਰਾਂ ਤੇ ਹੋਰ ਵਾਹਨਾਂ ਸਣੇ ਕਾਬੂ

06/17/2020 2:28:49 PM

ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਸ਼ਹਿਰ ਦੀ ਪੁਲਸ ਵਲੋਂ ਐੱਸ.ਐੱਚ.ਓ. ਮਨੋਜ ਕੁਮਾਰ ਅਤੇ ਏ.ਐੱਸ.ਆਈ. ਸ਼ਰਮਾ ਸਿੰਘ ਦੀ ਅਗਵਾਈ 'ਚ ਗ੍ਰਿਫਤਾਰ ਕੀਤੇ ਗਏ 2 ਚੋਰਾਂ ਤੋਂ ਪੁਲਸ ਨੇ ਪੁੱਛਗਿਛ ਦੌਰਾਨ ਚੋਰੀ ਦੀਆਂ 16 ਕਾਰਾਂ, 2 ਐਕਟਿਵਾ ਸਕੂਟਰ ਅਤੇ ਇਕ ਬੁਲੇਟ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਫ਼ੜੀਆਂ ਗਈਆਂ ਕਾਰਾਂ 'ਚੋਂ 4 ਸਵਿੱਫਟ ਡਿਜ਼ਾਈਰ ਕਾਰਾਂ, 2 ਸਵਿੱਫਟ ਵੀ.ਡੀ.ਆਈ., 2 ਇੰਡੀਗੋ, 2 ਆਲਟੋ, 3 ਜੈਨ ਅਤੇ 3 ਵਰਨਾ ਕਾਰਾਂ, 2 ਐਕਟਿਵਾ ਸਕੂਟਰ ਅਤੇ ਇਕ ਬੁਲੇਟ ਮੋਟਰਸਾਇਕਲ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਾਹਨ ਚੋਰਾਂ ਵਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਹਨ। ਫੜ੍ਹੇ ਗਏ ਚੋਰਾਂ ਤੋਂ ਪੁਲਸ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈ।


Shyna

Content Editor

Related News