ਫਿਰੋਜ਼ਪੁਰ ਡਵੀਜ਼ਨ ਦੀਆਂ 19 ਪੈਸੰਜਰ ਗੱਡੀਆਂ 2 ਮਹੀਨਿਆਂ ਲਈ ਰੱਦ

12/13/2018 1:10:44 AM

ਫਿਰੋਜ਼ਪੁਰ,(ਮਲਹੋਤਰਾ)— ਸੰਘਣੀ ਧੁੰਦ ਨੇ ਰੇਲਾਂ ਦੇ ਪਹੀਏ ਰੋਕਣੇ ਸ਼ੁਰੂ ਕਰ ਦਿੱਤੇ ਹਨ। ਉੱਤਰ ਭਾਰਤ 'ਚ ਪੈ ਰਹੀ ਸੰਘਣੀ ਧੁੰਦ ਨੂੰ ਧਿਆਨ 'ਚ ਰੱਖਦੇ ਹੋਏ ਹਰ ਡਵੀਜ਼ਨ 'ਚ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਫਿਰੋਜ਼ਪੁਰ ਡਵੀਜ਼ਨ ਵੱਲੋਂ ਬੁੱਧਵਾਰ 19 ਪੈਸੰਜਰ ਰੇਲ ਗੱਡੀਆਂ ਨੂੰ 2 ਮਹੀਨਿਆਂ ਲਈ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਡਵੀਜ਼ਨ ਦਫਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਹੇਠ ਲਿਖੀਆਂ ਗੱਡੀਆਂ 14 ਦਸੰਬਰ 2018 ਤੋਂ 15 ਫਰਵਰੀ 2019 ਤੱਕ ਰੱਦ ਰਹਿਣਗੀਆਂ।

ਜਲੰਧਰ-ਹੁਸ਼ਿਆਰਪੁਰ ਗੱਡੀ ਨੰਬਰ 74911 ਤੇ 74912, ਜਲੰਧਰ-ਅੰਮ੍ਰਿਤਸਰ ਗੱਡੀ ਨੰਬਰ 74641 ਤੇ 74643, ਅੰਮ੍ਰਿਤਸਰ-ਜਲੰਧਰ ਗੱਡੀ ਨੰਬਰ 74642, ਫਾਜ਼ਿਲਕਾ-ਕੋਟਕਪੂਰਾ ਗੱਡੀ ਨੰਬਰ 74984 ਤੇ 74981, ਜਲੰਧਰ-ਲੁਧਿਆਣਾ ਗੱਡੀ ਨੰਬਰ 74648 ਤੇ 74647, ਅੰਮ੍ਰਿਤਸਰ-ਪਠਾਨਕੋਟ ਗੱਡੀ ਨੰਬਰ 74675 ਤੇ 74672, ਜਲੰਧਰ-ਫਿਰੋਜ਼ਪੁਰ ਗੱਡੀ ਨੰਬਰ 74931 ਤੇ 74938, ਫਿਰੋਜ਼ਪੁਰ-ਫਾਜ਼ਿਲਕਾ ਗੱਡੀ ਨੰਬਰ 74973 ਤੇ 74976, ਲੁਧਿਆਣਾ-ਫਿਰੋਜ਼ਪੁਰ ਗੱਡੀ ਨੰਬਰ 54051 ਤੇ 54052, ਫਿਰੋਜ਼ਪੁਰ-ਦਿੱਲੀ ਪੈਸੰਜਰ ਗੱਡੀ ਨੰਬਰ 54641 ਤੇ 54642 ਦੋ ਮਹੀਨਿਆਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।