ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦੇ 21 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

09/28/2020 1:27:10 AM

ਫਿਰੋਜ਼ਪੁਰ,(ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ)– ਐਤਵਾਰ ਨੂੰ ਆਈ ਕੋਰੋਨਾ ਟੈਸਟ ਰਿਪੋਰਟ ’ਚ ਜ਼ਿਲੇ ਦੇ 21 ਹੋਰ ਲੋਕਾਂ ਦੇ ਕੋਰੋਨਾ ਰੋਗ ਨਾਲ ਪੀਡ਼ਤ ਹੋਣ ਦਾ ਖੁਲਾਸਾ ਹੋਇਆ ਹੈ। ਜਿਨਾਂ ’ਚੋਂ 6 ਰੋਗੀ ਫਿਰੋਜ਼ਪੁਰ ਸ਼ਹਿਰ, 4 ਰੋਗੀ ਫਿਰੋਜ਼ਪੁਰ ਛਾਉਣੀ, 2 ਰੋਗੀ ਮੁੱਦਕੀ ਅਤੇ 1-1 ਰੋਗੀ ਤਲਵੰਡੀ ਭਾਈ, ਮਮਦੋਟ ਅਤੇ ਗੁਰੂਹਰਸਹਾਏ ਦੇ ਰਹਿਣ ਵਾਲੇ ਹਨ, ਜਦਕਿ ਬਾਕੀ 6 ਰੋਗੀ ਜ਼ਿਲੇ ਦੇ ਵੱਖ-ਵੱਖ ਪਿੰਡਾਂ ਤੋਂ ਹਨ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਨਾਲ ਫਿਰੋਜ਼ਪੁਰ ਛਾਉਣੀ ਦੇ 68 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 2 ਪੁਰਾਣੇ ਰੋਗੀ ਠੀਕ ਹੋਏ ਹਨ।

ਐਕਟਿਵ ਰੋਗੀ 659

ਵਿਭਾਗ ਅਧਿਕਾਰੀਆਂ ਅਨੁਸਾਰ ਜ਼ਿਲੇ ’ਚ ਕੋਰੋਨਾ ਦੇ ਕੁੱਲ 3688 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 2934 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ, ਜਦਕਿ ਐਕਟਿਵ ਰੋਗੀਆਂ ਦੀ ਸੰਖਿਆ 659 ਹੈ। ਅੱਜ ਹੋਈ ਇਕ ਮੌਤ ਸਮੇਤ ਜ਼ਿਲੇ ਦੇ ਕੁੱਲ 95 ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਹੈ।

ਪ੍ਰਸ਼ਾਸਨ ਨੇ ਕਰਵਾਇਆ ਕੋਰੋਨਾ ਮ੍ਰਿਤਕ ਦਾ ਅੰਤਿਮ ਸੰਸਕਾਰ

ਡੀ. ਸੀ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਰੋਗ ਨੂੰ ਅੱਗੇ ਫੈਲਣ ਤੋਂ ਰੋਕਣ ਦੇ ਲਈ ਕੋਰੋਨਾ ਮ੍ਰਿਤਕ ਦਾ ਅੰਤਿਮ ਸੰਸਕਾਰ ਪ੍ਰਸ਼ਾਸਨ ਦੀ ਟੀਮ ਵਲੋਂ ਪੀ. ਪੀ. ਈ. ਕਿੱਟਾਂ ਪਾ ਕੇ ਪੂਰੀ ਸਾਵਧਾਨੀ ਨਾਲ ਕਰਵਾਇਆ ਗਿਆ।


Bharat Thapa

Content Editor

Related News