ਫਿਰੋਜ਼ਪੁਰ ਜ਼ਿਲ੍ਹੇ ’ਚ 2 ਔਰਤਾਂ ਦੀ ਕੋਰੋਨਾ ਨਾਲ ਮੌਤ, 127 ਪਾਜ਼ੇਟਿਵ

04/16/2021 2:47:30 AM

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)- ਜ਼ਿਲ੍ਹਾ ਫਿਰੋਜ਼ਪੁਰ ’ਚ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਇਸ ਵਾਇਰਸ ਨਾਲ ਅੱਜ 2 ਹੋਰ ਮੌਤਾਂ ਹੋ ਗਈਆਂ ਹਨ। ਮਰਨ ਵਾਲਿਆਂ ’ਚੋਂ ਦੋ 50-50 ਸਾਲ ਦੀਆਂ ਔਰਤਾਂ ਹਨ, ਜੋ ਕਿ ਬਲਾਕ ਫਿਰੋਜ਼ਸ਼ਾਹ ਅਤੇ ਗੁਰੂਹਰਸਹਾਏ ਦੀਆਂ ਰਹਿਣ ਵਾਲੀਆਂ ਸਨ। ਇਨ੍ਹਾਂ ਮੌਤਾਂ ਨਾਲ ਜ਼ਿਲ੍ਹੇ ’ਚ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 181 ਹੋ ਗਿਆ ਹੈ। ਅੱਜ 127 ਨਵੇਂ ਮਰੀਜ਼ ਪਾਏ ਗਏ ਹਨ। ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜ਼ਿਲ੍ਹੇ ’ਚ 584 ਕੋਰੋਨਾ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਕੋਰੋਨਾਗ੍ਰਸਤ ਪਾਏ ਗਏ ਲੋਕਾਂ ’ਚੋਂ ਜ਼ਿਆਦਾ ਫਿਰੋਜ਼ਪੁਰ ਛਾਉਣੀ ਦੇ ਵੱਖ-ਵੱਖ ਏਰੀਆ ਦੇ ਰਹਿਣ ਵਾਲੇ ਹਨ। ਹੁਣ ਤੱਕ ਜ਼ਿਲ੍ਹੇ ਭਰ ’ਚ 6087 ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਸਨ, ਜਿਨ੍ਹਾਂ ’ਚੋਂ 5320 ਠੀਕ ਹੋ ਚੁੱਕੇ ਹਨ।

Bharat Thapa

This news is Content Editor Bharat Thapa