ਜ਼ਿਲ੍ਹਾ ਫਿਰੋਜ਼ਪੁਰ ’ਚ ਕੋਰੋਨਾ ਦਾ ਕਹਿਰ, 3 ਦੀ ਮੌਤ ਤੇ 215 ਪਾਜ਼ੇਟਿਵ ਮਾਮਲੇ ਆਏ

01/18/2022 4:50:35 PM

ਫਿਰੋਜ਼ਪੁਰ (ਕੁਮਾਰ)-ਜ਼ਿਲ੍ਹਾ ਫਿਰੋਜ਼ਪੁਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਵਧ ਰਹੇ ਹਨ ਅਤੇ ਅੱਜ ਜ਼ਿਲ੍ਹੇ ’ਚ 215 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 123 ਮਰੀਜ਼ ਠੀਕ ਹੋਏ ਹਨ। ਸਿਵਲ ਸਰਜਨ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਬਲਾਕ ਫਿਰੋਜ਼ਪੁਰ ਸ਼ਹਿਰੀ ਅਤੇ ਫਿਰੋਜ਼ਸ਼ਾਹ ’ਚ 58 ਸਾਲ ਅਤੇ 99 ਸਾਲ ਉਮਰ ਦੀਆਂ ਦੋ ਔਰਤਾਂ ਤੇ ਇਕ 58 ਸਾਲ ਉਮਰ ਦੇ ਵਿਅਕਤੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਰਾਜਕੁਮਾਰ ਵੇਰਕਾ ਦੇ ਭਾਜਪਾ ’ਤੇ ਵੱਡੇ ਇਲਜ਼ਾਮ, ਕਿਹਾ-ਸਰਕਾਰੀਆਂ ਏਜੰਸੀਆਂ ਦੀ ਕਰ ਰਹੀ ਏ ਦੁਰਵਰਤੋਂ

ਇਸ ਨਾਲ ਜ਼ਿਲ੍ਹੇ ’ਚ ਮਰਨ ਵਾਲਿਆਂ ਦੀ ਗਿਣਤੀ 507 ਹੋ ਗਈ ਹੈ। ਜ਼ਿਲ੍ਹੇ ’ਚ ਹੁਣ ਤੱਕ 15556 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ’ਚੋਂ 14439 ਠੀਕ ਹੋ ਚੁੱਕੇ ਹਨ। ਜ਼ਿਲ੍ਹੇ ’ਚ ਹੁਣ 610 ਕੋਰੋਨਾ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Manoj

This news is Content Editor Manoj