ਨਾਕੇਬੰਦੀ ਦੌਰਾਨ ਕੈਂਟਰ ’ਚੋਂ ਬਰਾਮਦ ਹੋਈ 1 ਕਿਲੋ ਅਫੀਮ ਤੇ 60 ਕਿੱਲੋ ਚੂਰਾ ਪੋਸਤ

02/02/2020 2:49:12 PM

ਫਿਰੋਜ਼ਪੁਰ, ਗੁਰੂਹਰਸਹਾਏ (ਸੰਨੀ, ਆਵਲਾ) - ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਇਕ ਕੈਂਟਰ ’ਚੋਂ 1 ਕਿਲੋ ਅਫੀਮ ਅਤੇ 60 ਕਿੱਲੋ ਚੂਰਾ ਪੋਸਤ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੂੰ ਦੇਖ ਨਸ਼ਾ ਤਸਕਰ ਕੈਂਟਰ ਛੱਡ ਕੇ ਭੱਜਣ ’ਚ ਕਾਮਯਾਬ ਹੋ ਗਿਆ, ਜਿਸ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਨਸ਼ੇ ਦੇ ਕਾਰੋਬਾਰ ’ਤੇ ਠੱਲ੍ਹ ਪਾਉਣ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਐੱਸ.ਐੱਸ.ਪੀ. ਫਿਰੋਜ਼ਪੁਰ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਦੇ ਸਦਕਾ ਗੁਰੂਹਰਸਹਾਏ ਦੀ ਪੁਲਸ ਨੇ ਮੁਖਬਰ ਦੀ ਇਤਲਾਹ ’ਤੇ ਕਾਰਵਾਈ ਕਰਦੇ ਹੋਏ 1 ਕੈਂਟਰ ’ਚੋਂ 1 ਕਿੱਲੋ ਅਫ਼ੀਮ ਅਤੇ 60 ਕਿਲੋ ਪੋਸਤ ਬਰਾਮਦ ਕੀਤਾ।

ਥਾਣਾ ਮੁਖੀ ਗੁਰੂਹਰਸਹਾਏ ਦੇ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਕੈਂਟਰ ਨੰਬਰ ਦੱਸ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨਾਕਾਬੰਦੀ ਦੌਰਾਨ ਕੈਂਟਰ ਨੂੰ ਕਾਬੂ ਕਰ ਉਸ ਦੀ ਤਲਾਸ਼ੀ ਲਈ। ਪੁਲਸ ਨੇ ਫਰਾਰ ਨਸ਼ਾ ਤਸਕਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਵੀ ਕਹੀ। 
 

rajwinder kaur

This news is Content Editor rajwinder kaur