ਫਿਰੋਜ਼ਪੁਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਨਾਲ 4 ਦੀ ਮੌਤ, 52 ਦੀ ਰਿਪੋਰਟ ਪਾਜ਼ੇਟਿਵ

09/06/2020 1:15:12 AM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ)– ਕੋਰੋਨਾ ਵਾਇਰਸ ਦਾ ਕਹਿਰ ਜ਼ਿਲੇ ਵਿਚ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਅੱਜ ਚਾਰ ਹੋਰ ਲੋਕਾਂ ਦੀ ਇਸ ਬੀਮਾਰੀ ਕਾਰਣ ਜਾਨ ਚਲੀ ਗਈ। ਮ੍ਰਿਤਕਾਂ ’ਚ ਇਕ ਔਰਤ ਵੀ ਸ਼ਾਮਲ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਸ਼ਨੀਵਾਰ ਜ਼ਿਲੇ ਦੇ 52 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 22 ਪੁਰਾਣੇ ਰੋਗੀ ਠੀਕ ਹੋਣ ਤੋਂ ਬਾਅਦ ਆਈਸੋਲੇਸ਼ਨ ਤੋਂ ਡਿਸਚਾਰਜ ਕੀਤੇ ਗਏ ਹਨ। ਪਾਜ਼ੇਟਿਵ ਪਾਏ ਗਏ ਸਾਰੇ ਰੋਗੀਆਂ ਨੂੰ ਘਰ ’ਚ ਆਈਸੋਲੇਸ਼ਨ ’ਚ ਰੱਖਣ ਜਾਂ ਆਈਸੋਲੇਸ਼ਨ ਵਾਰਡਾਂ ’ਚ ਭਰਤੀ ਕਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੁੱਲ ਐਕਟਿਵ ਕੇਸ 629

ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੁੱਲ 2294 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 1616 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ, ਜਦਕਿ ਅੱਜ ਹੋਈਆਂ ਚਾਰ ਮੌਤਾਂ ਸਮੇਤ ਜ਼ਿਲੇ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ। ਇਸ ਸਮੇਂ ਐਕਟਿਵ ਰੋਗੀਆਂ ਦੀ ਗਿਣਤੀ 629 ਹੈ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ

ਸੁਖਵੰਤ ਕੌਰ, ਰਾਜਵਿੰਦਰ ਸਿੰਘ, ਰਣਜੀਤ ਸਿੰਘ, ਸਮੀਕਸ਼ਾ, ਰਣਜੀਤ ਕੌਰ, ਧਰਮਿੰਦਰ, ਅਮਨ, ਸੋਮਾ ਦੇਵੀ, ਸੰਤੋਸ਼ ਕੁਮਾਰ, ਰਿੰਪੀ, ਰਾਹੁਲ ਗਰਗ, ਰਛਪਾਲ ਸਿੰਘ, ਕੋਮਲ, ਸ਼ਸ਼ੀਬਾਲਾ, ਰਿਤੇਸ਼ ਗੁਪਤਾ, ਤਨਵੀ ਅਗਰਵਾਲ, ਹਰਦਮਨ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਨੀਰਜ ਕੁਮਾਰ, ਸੰਜੀਵ ਕੁਮਾਰ, ਮੰਗਲ ਰਾਮ, ਕਮਲਦੀਪ ਕੁਮਾਰ, ਮਾਇਆ, ਚਰਨਜੀਤ ਸਿੰਘ, ਰਵਿੰਦਰ ਕੁਮਾਰ, ਅੰਕੁਸ਼ ਸ਼ਰਮਾ, ਕਿਰਨ, ਡਿੰਪਲ ਸ਼ਰਮਾ, ਸੁਭਾਸ਼ ਚੰਦਰ, ਹਰਭਿੰਦਰ ਸਿੰਘ, ਇੰਦਰਜੀਤ ਸਿੰਘ, ਸੋਨੀਆ, ਗੁਰਸੇਵਕ ਸਿੰਘ, ਪੰਕਜ ਕਪੂਰ, ਰਾਧੇ ਸ਼ਾਮ, ਜਸਵੰਤ ਸਿੰਘ, ਤੇਜ਼ਾ ਰਾਮ, ਅਮਰਜੀਤ ਸਿੰਘ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਜਗਤਾਰ ਰਾਮ, ਬਲਵਿੰਦਰ ਸਿੰਘ, ਅਨੁਰੀਤ ਕੌਰ, ਮਧੂ ਗੁਪਤਾ, ਵਿਕਰਮਦੱਤ ਗੁਪਤਾ, ਗੁਰਮੀਤ ਕੌਰ, ਬਲਜਿੰਦਰ ਕੌਰ, ਰਵਿੰਦਰ ਕੁਮਾਰ ਧਵਨ।

ਪ੍ਰਸ਼ਾਸਨ ਨੇ ਕੀਤੇ ਕੋਰੋਨਾ ਮ੍ਰਿਤਕਾਂ ਦੇ ਦਾਹ ਸਸਕਾਰ

ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਉਪਮੰਡਲ ਅਧਿਕਾਰੀ ਅਮਿਤ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਾਸੀ ਦੋਵਾਂ ਕੋਰੋਨਾ ਮ੍ਰਿਤਕਾਂ ਸੁਦੇਸ਼ ਕਪੂਰ, ਅਸ਼ੌਕ ਕੁਮਾਰ ਅਤੇ ਪਿੰਡ ਮੋਹਕਮਵਾਲਾ ਦੇ ਭੁਪਿੰਦਰ ਸਿੰਘ ਦੇ ਦਾਹ ਸਸਕਾਰ ਪ੍ਰਸ਼ਾਸਨ ਦੀ ਟੀਮ ਵੱਲੋਂ ਸਾਵਧਾਨੀ ਨਾਲ ਕਰਵਾਏ ਗਏ। ਕਾਨੂੰਗੋ ਸੰਤੋਖ ਸਿੰਘ ਤੱਖੀ ਤੇ ਰਕੇਸ਼ ਅਗਰਵਾਲ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਟੀਮ ਮੈਂਬਰਾਂ ਵਲੋਂ ਪੀ. ਪੀ. ਈ. ਕਿੱਟਾਂ ਪਾ ਕੇ ਦਾਹ ਸਸਕਾਰ ਕਰਵਾਏ ਗਏ ਤਾਂ ਕਿ ਬੀਮਾਰੀ ਅੱਗੇ ਨਾ ਫੈਲੇ।


Bharat Thapa

Content Editor

Related News