ਫਿਰੋਜ਼ਪੁਰ ਦੇ ਮੰਦਰਾਂ ''ਚ ਗੂੰਜੇ ਬਮ-ਬਮ ਭੋਲੇ ਦੇ ਜੈਕਾਰੇ (ਵੀਡੀਓ)

02/21/2020 3:54:54 PM

ਫਿਰੋਜ਼ਪੁਰ (ਕੁਮਾਰ, ਮਨਦੀਪ, ਸੰਨੀ) - ਸ਼ਿਵਰਾਤਰੀ ਦਾ ਤਿਉਹਾਰ ਅੱਜ ਜਿੱਥੇ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ, ਉਥੇ ਫਿਰੋਜ਼ਪੁਰ ਦੇ ਮੰਦਰਾਂ 'ਚ ਵੀ ਇਸ ਮੌਕੇ ਸ਼ਰਧਾਲੂਆਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਫਿਰੋਜ਼ਪੁਰ ਦੇ ਪ੍ਰਾਚੀਨ ਸ਼ਿਵ ਮੰਦਰਾਂ 'ਚ ਬਮ-ਬਮ ਭੋਲੇ ਦੇ ਜੈਕਾਰੇ ਗੂੰਜ ਰਹੇ ਹਨ। ਮਹਾ ਸ਼ਿਵਰਾਤਰੀ ਮੌਕੇ ਸਵੇਰੇ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ 'ਚ ਮੰਦਰਾਂ 'ਚ ਆ ਰਹੇ ਹਨ। ਸ਼ਿਵ ਭਗਤਾਂ ਵਲੋਂ ਇਸ ਮੌਕੇ ਸ਼ਿਵਲਿੰਗ 'ਤੇ ਗੰਗਾ ਜਲ, ਕੱਚੀ ਲੱਸੀ, ਫੁੱਲ ਮਾਲਾ, ਫਲ ਪ੍ਰਸ਼ਾਦ ਚੜ੍ਹਾਅ ਕੇ ਓਮ ਨਮ ਸ਼ਿਵਾ ਦਾ ਜਾਪ ਕੀਤਾ ਗਿਆ। ਇਸ ਦਿਨ ਜੋ ਵੀ ਭਗਤ ਇਸ ਮੰਦਰ ਵਿਚ ਸੱਚੇ ਦਿਲ ਨਾਲ ਜੋ ਕੁਝ ਮੰਗਦਾ ਹੈ, ਉਸਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।

PunjabKesari

ਸ਼ਹਿਰ ਦੇ ਵੱਖ-ਵੱਖ ਮੰਦਰਾਂ ਸ਼੍ਰੀ ਕ੍ਰਿਸ਼ਨਾ ਮੰਦਰ, ਮਹਾਕਾਲੀ ਮੰਦਰ, ਭਗਵਾਨ ਵਾਲਮੀਕੀ, ਸ਼੍ਰੀ ਹਨੂਮਾਨ ਮੰਦਰ ਅਤੇ ਹੋਰ ਸ਼ਹਿਰ ਦੇ ਮੰਦਰਾਂ ’ਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਇਸ ਮੌਕੇ ਸ਼ਰਧਾਲੂਆਂ ਵਲੋਂ ਮੰਦਰ 'ਚ ਸ਼ਿਵ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਕਈ ਸ਼ਰਧਾਲੂਆਂ ਨੇ ਇਸ ਮੌਕੇ ਵਰਤ ਰੱਖਿਆ ਅਤੇ ਸ਼ਿਵਲਿੰਗ ਅੱਗੇ ਬੇਲ-ਪੱਤਰ ਵੀ ਚਡ਼੍ਹਾਏ ਅਤੇ ਓਮ ਨਮੋ ਸ਼ਿਵਾਏ ਦਾ ਜਾਪ ਕੀਤਾ। ਇਸ ਤੋਂ ਇਲਾਵਾ ਸ਼ਹਿਰ ਦੇ ਰਾਮ ਲੀਲਾ ਚੌਂਕ ਅਤੇ ਸ਼ਹੀਦ ਊਧਮ ਸਿੰਘ ਚੌਂਕ ਨਜਦੀਕ ਵਿਸ਼ੇਸ਼ ਝਾਂਕੀਆ ਪੇਸ਼ ਕੀਤੀਆਂ ਗਈਆਂ। ਸ਼ਰਧਾਲੂ ਡੀ.ਜੇ. ਦੀ ਧੁੰਨ ’ਤੇ ਨੱਚਦੇ ਗਾਉਂਦੇ ਦਿਖਾਈ ਦਿੱਤੇ ਗਏ। ਇਸ ਮੌਕੇ ਰਾਹਗਿਰਾਂ ਨੂੰ ਖੀਰ ਅਤੇ ਭੰਗ ਦਾ ਪ੍ਰਸਾਦ ਵੀ ਵੰਡਿਆ ਗਿਆ। ਇਸ ਮੌਕੇ ਵੱਖ-ਵੱਖ ਥਾਵਾਂ 'ਤੇ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ।


rajwinder kaur

Content Editor

Related News