ਫਿਰੋਜ਼ਪੁਰ: ਕੇਂਦਰੀ ਜੇਲ ''ਚੋਂ ਪੁਲਸ ਨੇ ਗੇਂਦ ''ਚ ਬੰਦ ਬਰਾਮਦ ਕੀਤੀ ਅਫੀਮ

11/24/2020 1:06:00 PM

ਫਿਰੋਜ਼ਪੁਰ: ਕੇਂਦਰੀ ਜੇਲ ਫਿਰੋਜ਼ਪੁਰ 'ਚੋਂ ਪਿਛਲੇ ਕੁਝ ਸਮੇਂ ਦੌਰਾਨ ਜੇਲ ਸਟਾਫ ਵੱਲੋਂ ਤਲਾਸ਼ੀ ਮੁਹਿੰਮ ਦੇ ਦੌਰਾਨ ਵੱਡੀ ਗਿਣਤੀ 'ਚ ਕੈਦੀਆਂ ਤੋਂ ਮੋਬਾਇਲ ਫੋਨ ਬਰਾਮਦ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਰਹੇ ਹਨ ਅਤੇ ਹੁਣ ਜੇਲ ਦੇ ਸਟਾਫ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ 30 ਗ੍ਰਾਮ ਅਫੀਮ ਅਤੇ ਕੈਦੀ ਤੋਂ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਜੰਗੀਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਫਿਰੋਜ਼ਪੁਰ ਸੁਖਵੰਤ ਸਿੰਘ ਅਤੇ ਸਾਵਨ ਸਿੰਘ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਲਿਖਤੀ ਜਾਣਕਾਰੀ ਭੇਜਦੇ ਹੋਏ ਦੱਸਿਆ ਕਿ ਤਲਾਸ਼ੀ ਦੌਰਾਨ ਜੇਲ ਦੇ ਪਿਛਲੇ ਹਿੱਸੇ 'ਚ ਸਥਿਤ ਬਗੀਚੀ 'ਚੋਂ ਇਕ ਪੀਲੀ ਰੰਗ ਦਾ ਗੇਂਦ ਬਰਾਮਦ ਹੋਇਆ ਹੈ ਅਤੇ ਜਦੋਂ ਗੇਂਦ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ 'ਚੋਂ ਇਕ ਲਿਫਾਫਾ ਮਿਲਿਆ ਜਿਸ 'ਚ ਕਰੀਬ 30 ਗ੍ਰਾਮ ਅਫੀਮ ਸੀ।

ਇਹ ਵੀ ਪੜ੍ਹੋ:ਵਿਧਾਇਕ ਵੱਲੋਂ ਰਜਵਾਹੇ ਦੇ ਸੁੰਦਰੀਕਰਨ ਦਾ ਉਦਘਾਟਨ

ਉਨ੍ਹਾਂ ਨੇ ਦੱਸਿਆ ਕਿ ਅਫੀਮ ਨੂੰ ਕਬਜ਼ੇ 'ਚ ਵੈਂਦੇ ਹੋਏ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਜਾਂਚਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਤਲਾਸ਼ੀ ਦੇ ਦੌਰਾਨ ਕੈਦੀ ਹਰਪ੍ਰੀਤ ਉਰਫ ਬੱਬੂ ਤੋਂ ਇਕ ਮੋਬਾਇਲ ਫੋਨ (ਕੀ-ਪੈਡ) ਜਿਸ 'ਚ ਬੈਟਰੀ ਅਤੇ ਸਿਮ ਵੀ ਸੀ, ਬਰਾਮਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੋਬਾਇਲ ਫੋਨ ਬਰਾਮਦ ਹੋਇਆ ਤਾਂ ਕੈਦੀ ਹਰਪ੍ਰੀਤ ਅਤੇ ਹਵਾਲਾਤੀ ਗੁਰਪ੍ਰੀਤ ਸਿੰਘ ਨੇ ਜੇਲ ਵਾਰਡਰ ਗੁਰਜੰਟ ਸਿੰਘ ਅਤੇ ਗੌਰਵ ਦੇ ਨਾਲ ਹੱਥਾਪਾਈ ਕੀਤੀ ਅਤੇ ਉਸ ਤੋਂ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਕੈਦੀ ਹਰਪ੍ਰੀਤ ਅਤੇ ਹਵਾਲਾਤੀ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Aarti dhillon

Content Editor

Related News