ਯੂ.ਐੱਸ.ਏ. ਮਾਰਕਾ ਦੇ ਪਿਸਟਲ ਤੇ 2 ਜ਼ਿੰਦਾ ਕਾਰਤੂਸ ਸਣੇ 1 ਗ੍ਰਿਫਤਾਰ

11/13/2019 5:11:44 PM

ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਦੀ ਪੁਲਸ ਨੇ ਯੂ.ਐੱਸ.ਏ.ਮਾਰਕਾ ਦਾ ਇਕ ਪਿਸਟਲ, 2 ਜ਼ਿੰਦਾ ਕਾਰਤੂਸ ਸਣੇ 1 ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਸਿਟੀ ਥਾਣਾ ਪ੍ਰਭਾਰੀ ਦੇ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਫਿਰੋਜ਼ਪੁਰ ਦੇ ਵਾਲਮੀਕੀ ਚੌਕ 'ਤੇ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਪੈਦਲ ਆ ਰਹੇ ਇਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਨੂੰ ਦੇਖ ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਪਿਸਤੋਲ ਜ਼ਮੀਨ 'ਤੇ ਡਿੱਗ ਪਈ। ਪੁਲਸ ਨੇ ਪਿਸਤੋਲ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਕਾਬੂ ਕਰ ਲਿਆ, ਜਿਸ ਤੋਂ 2 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ।

ਥਾਣਾ ਪ੍ਰਭਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ, ਜੋ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ। ਉਹ ਰਾਜਸਥਾਨ ਦੇ ਜ਼ਿਲਾ ਅਲਵਰ ਤੋਂ ਪਿਸਤੋਲ ਲਿਆ ਕੇ ਉਸ ਨੂੰ ਫਿਰੋਜ਼ਪੁਰ ਵੇਚਣ ਜਾ ਰਿਹਾ ਸੀ।

rajwinder kaur

This news is Content Editor rajwinder kaur