ਪੰਜਾਬ ਦੇ ਉਗਯੋਗਪਤੀ ਕਰ ਰਹੇ ਹਨ ਪੱਟੀ-ਮੱਖੂ ਰੇਲ ਲਿੰਕ ਦੇ ਨੋਟੀਫਿਕੇਸ਼ਨ ਦੀ ਉਡੀਕ

01/20/2020 1:34:29 PM

ਫਿਰੋਜ਼ਪੁਰ - ਪੰਜਾਬ ਦੇ ਉਦਯੋਗਪਤੀ ਤੇ ਕਾਰੋਬਾਰੀ 25.7 ਕਿਲੋਮੀਟਰ ਲੰਬੇ ਪੱਟੀ-ਮੱਖੂ ਰੇਲ ਲਿੰਕ ਦੇ ਨੋਟੀਫਿਕੇਸ਼ਨ ਦੀ ਉਡੀਕ ਅੱਜ ਵੀ ਬੜੀ ਬੇ-ਸਬਰੀ ਨਾਲ ਕਰ ਰਹੇ ਹਨ। ਇਹ ਰੇਲ ਲਿੰਕ ਦੇਸ਼ ਦੀ ਡਿਫੈਂਸ ਲਾਈਨ ਬਣਨ ਦੇ ਨਾਲ-ਨਾਲ ਪੰਜਾਬ ਦੇ ਉਦਯੋਗ ਅਤੇ ਕਾਰੋਬਾਰ ਲਈ ਵੀ ਫਾਇਦੇਮੰਦ ਸਿੱਧ ਹੋਵੇਗਾ। ਜਾਣਕਾਰੀ ਅਨੁਸਾਰ ਰੇਲ ਲਿੰਕ ਦੇ ਲਈ ਪੰਜਾਬ ਸਰਕਾਰ ਨੇ ਭੂਮੀ ਦੀ ਨਿਸ਼ਾਨਦੇਹੀ ਕਰਕੇ 40 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ। ਉਸ ਸਮੇਂ ਲਾਈਨਾਂ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਇਸ ਲਈ ਨਹੀਂ ਕੀਤੀ ਗਈ ਸੀ, ਕਿਉਂਕਿ ਉਦੋਂ ਭੂਮੀ ਦਾ ਅਧਿਗ੍ਰਹਿਣ ਹੋਇਆ ਨਹੀਂ ਸੀ। ਅਜਿਹਾ ਸਭ ਕੁਝ ਤਾਂ ਹੁੰਦਾ, ਜੇ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ। ਇਹ ਪ੍ਰਾਜੈਕਟ ਪਿਛਲੇ 15 ਸਾਲਾ ਤੋਂ ਫਾਇਲਾਂ ’ਚ ਹੀ ਬੰਦ ਹੋ ਕੇ ਰਹਿ ਗਿਆ। ਦੱਸ ਦੇਈਏ ਕਿ ਇਸ ਨਾਲ ਅੰਮਿ੍ਤਸਰ ਤੋਂ ਮੁੰਬਈ ਦੀ ਦੂਰੀ 250 ਕਿਲੋਮੀਟਰ ਹੋ ਜਾਵੇਗੀ। 

ਫਿਰੋਜ਼ਪੁਰ-ਅੰਮਿ੍ਤਸਰ ਰੇਲਮਾਰਗ ਨੂੰ ਜੋੜਨ ਦੇ ਲਈ 2004 ’ਚ ਰੇਲਵੇ ਨੇ ਸਰਵੇ ਕਰਨ ਦੀ ਸਹਿਮਤੀ ਦਿੱਤੀ ਸੀ। ਇਸ ਦੌਰਾਨ ਬਹੁਤ ਸਾਰੇ ਉਤਾਰ-ਚੜਾਅ ਆਏ ਸਨ। ਸਰਕਾਰਾਂ ਬਦਲ ਜਾਣ ਦੇ ਬਾਵਜੂਦ ਇਹ ਮਾਮਲਾ ਪਹਿਲਾਂ ਦੀ ਤਰ੍ਹਾ ਲਟਕ ਰਿਹਾ ਹੈ। ਟ੍ਰੈਕ ਦੇ ਸਰਵੇ ਦੇ ਲਈ ਉਸ ਸਮੇਂ ਦੇ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸਹਿਮਤੀ ਦਿੱਤੀ ਸੀ। 

rajwinder kaur

This news is Content Editor rajwinder kaur