ਜਿੰਮ ਮਾਲਕਾਂ ਨੇ ਜਿੰਮ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਨੂੰ ਲੈ ਕੇ ਕੀਤੀ ਅਪੀਲ

05/19/2020 9:57:08 AM

ਫਿਰੋਜ਼ਪੁਰ (ਮਨਦੀਪ): ਫਿਰੋਜ਼ਪੁਰ 'ਚ ਅੱਜ ਕਰੀਬ 58 ਦਿਨ ਕਰਫਿਊ ਦੇ ਬੀਤ ਜਾਣ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਸਾਰੀਆਂ ਦੁਕਾਨਾਂ ਸਾਰੇ ਦਿਨ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ, ਜਿਸ ਨਾਲ ਅੱਜ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਉੱਥੇ ਜਿੰਮਾਂ ਵੱਡੇ ਮਾਲ ਅਤੇ ਆਮ ਲੋਕਾਂ ਦੇ ਲਈ ਬੱਸਾਂ ਅਤੇ ਰੇਲਗੱਡੀਆਂ ਨੂੰ ਨਾ ਖੋਲ੍ਹਣ ਨੂੰ ਨਾ ਖੋਲ੍ਹਣ ਦੇ ਵੀ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਬਾਅਦ ਜਿੰਮ ਮਾਲਕਾਂ ਵਲੋਂ ਜ਼ਿਲਾ ਫਿਰੋਜ਼ਪੁਰ 'ਚ ਜਿੰਮ ਖੋਲ੍ਹਣ ਦੀ ਮੰਗ ਸ਼ੁਰੂ ਕਰ ਦਿੱਤੀ ਹੈ।

ਜਿੰਮ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 2 ਤੋਂ ਪੰਜਾਬ 'ਚ ਕਰਫਿਊ ਦੇ ਚੱਲਦੇ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ ਪਰ ਸਾਨੂੰ ਪਿਛਲੇ 2 ਮਹੀਨੇ ਤੋਂ ਸਾਰੇ ਖਰਚੇ ਬਿਜਲੀ ਦਾ ਬਿੱਲ, ਮੁੰਡਿਆਂ ਦੀ ਤਨਖਾਹ ਸਾਰੇ ਹੀ ਪੈ ਰਹੇ ਹਨ ਪਰ ਸਾਡੀ ਕਮਾਈ ਦਾ ਕੋਈ ਸਾਧਨ ਨਹੀਂ ਹੈ। ਅਸੀਂ ਪੰਜਾਬ ਸਰਕਾਰ ਅਤੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿੰਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਅਸੀਂ ਸਿਹਤ ਵਿਭਾਗ ਵਲੋਂ ਦਿੱਤੇ ਗਏ ਹੁਕਮਾਂ ਦਾ ਪਾਲਣ ਕਰਨ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਪਰ ਸਾਨੂੰ ਜਿੰਮ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਸਾਨੂੰ ਮਜ਼ਬੂਰਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰਨਾ ਪਵੇਗਾ।


Shyna

Content Editor

Related News