ਡੀ.ਜੇ. ਮਾਲਕ ਆਨਲਾਈਨ ਹੋਇਆ ਠੱਗੀ ਦਾ ਸ਼ਿਕਾਰ

05/23/2019 5:48:18 PM

ਫਿਰੋਜ਼ਪੁਰ (ਭੁੱਲਰ) - ਡੀ. ਜੇ. ਮਾਲਕ ਨੂੰ ਉਸ ਵੇਲੇ ਲੈਣੇ ਦੇ ਦੇਣੇ ਪੈ ਗਏ ਜਦੋਂ ਇਕ ਵਿਅਕਤੀ ਨੇ ਉਸ ਨੂੰ ਫੋਨ 'ਤੇ ਡੀ.ਜੇ. ਬੁੱਕ ਕਰਨ ਦੀ ਤਰੀਕ ਦੇ ਦਿੱਤੀ ਅਤੇ ਉਸਦੇ ਖਾਤੇ 'ਚ ਪੈਸੇ ਟਰਾਂਸਫਰ ਕਰਨ ਲਈ ਖਾਤਾ ਨੰਬਰ ਮੰਗਿਆ। ਦਿੱਤੇ ਗਏ ਖਾਤੇ 'ਚ ਪੈਸੇ ਪਾਉਣ ਦੀ ਥਾਂ ਉਕਤ ਵਿਅਕਤੀ ਨੇ ਧੋਖਾਧੜੀ ਕਰਕੇ 19 ਹਜ਼ਾਰ ਰੁਪਏ ਆਪਣੇ ਖਾਤੇ 'ਚ ਟਰਾਂਸਫਰ ਕਰਵਾ ਲਏ। ਠੱਗੀ ਦਾ ਸ਼ਿਕਾਰ ਹੋਏ ਸੁਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 20 ਮਈ ਨੂੰ 1 ਵਜੇ ਤੋਂ 3 ਵਜੇ ਦੇ ਕਰੀਬ ਉਸ ਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਫੌਜੀ ਦੱਸ ਕੇ ਫਿਰੋਜ਼ਪੁਰ ਸ਼ਹਿਰ ਬੱਸ ਸਟੈਂਡ ਨੇੜੇ ਡੀ.ਜੇ. ਲਗਾਉਣ ਲਈ ਕਿਹਾ। ਉਸ ਨੇ ਪੈਸੇ ਫੀਸ ਦੇਣ ਲਈ ਉਸ ਤੋਂ ਆਨਲਾਇਨ ਖਾਤੇ ਵਾਲਾ ਮੋਬਾਇਲ ਨੰਬਰ ਪੁੱਛਿਆ, ਜਿਸ 'ਤੇ ਉਸ ਨੇ ਓ.ਕੇ. ਦਾ ਮੈਸੇਜ ਆਉਣ 'ਤੇ ਉਸ ਨੂੰ ਓ.ਕੇ. ਦਬਾਉਣ ਸਬੰਧੀ ਕਿਹਾ। 

ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਡੀ.ਜੇ. ਦੇ ਪ੍ਰੋਗਰਾਮ 'ਤੇ ਸੀ ਤਾਂ ਉਸਦੇ ਮੋਬਾਇਲ ਫੋਨ 'ਤੇ 5 ਵਾਰ ਮੈਸੇਜ ਆਇਆ, ਜਿਸ ਨੂੰ ਉਸਨੇ ਬਿਨਾਂ ਪੜ੍ਹੇ ਓ.ਕੇ. ਦਬਾ ਦਿੱਤਾ। ਉਸ ਅਣਪਛਾਤੇ ਨੰਬਰ ਵਾਲੇ ਵਿਅਕਤੀ ਨੇ ਉਸ ਨਾਲ ਧੋਖਾਧੜੀ ਕਰਕੇ ਉਸ ਦੇ ਖਾਤੇ 'ਚੋਂ 19 ਹਜ਼ਾਰ ਰੁਪਏ ਕੱਢਵਾ ਲਏ। ਠੱਗੀ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਨੇ ਪੁਲਸ ਪ੍ਰਸ਼ਾਸਨ ਕੋਲ ਦਿੱਤੀ ਸ਼ਿਕਾਇਤ ਵਿਚ ਉਸ ਨਾਲ ਧੋਖਾਧੜੀ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਕਾਰਵਾਈ ਕਰ ਰਹੇ ਹਨ।


rajwinder kaur

Content Editor

Related News