ਜਨਾਨੀ ਨੇ ਲਗਾਏ ਪੁਲਸ ਅਧਿਕਾਰੀ ''ਤੇ ਕੁੱਟਮਾਰ ਕਰਨ ਦੇ ਦੋਸ਼

11/10/2020 8:05:07 PM

ਜਲਾਲਾਬਾਦ,(ਜਤਿੰਦਰ,ਨਿਖੰਜ)- ਪੁਲਸ 'ਤੇ ਅਕਸਰ ਲੋਕਾਂ ਨਾਲ ਧੱਕੇਸ਼ਾਹੀ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ ਪਰ ਬੀਤੇ ਦਿਨੀਂ ਜਲਾਲਾਬਾਦ ਦੀ ਗੋਬਿੰਦ ਨਗਰੀ ਵਿਖੇ ਰਹਿਣ ਵਾਲੀ ਇਕ ਮਹਿਲਾ ਪੁਲਸ ਅਧਿਕਾਰੀ ਵਲੋਂ ਪੇਕੇ ਘਰ ਮਿਲਣ ਲਈ ਆਈ ਔਰਤ ਨਾਲ ਬੂਰੀ ਤਰ੍ਹਾਂ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾਂ ਦੇ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਜ਼ਖ਼ਮੀ ਹਾਲਤ 'ਚ ਔਰਤ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਇਲਾਜ ਅਧੀਨ ਜ਼ਖ਼ਮੀ ਔਰਤ ਰਾਜ ਰਾਣੀ ਵਾਸੀ ਧੋਬੀਘਾਟ ਫ਼ਾਜ਼ਿਲਕਾ ਦੇ ਪਤੀ ਸੋਨੂੰ ਸਿੰਘ ਨੇ ਦੱਸਿਆ ਕਿ ਉਸ ਦੀ ਪਤੀ ਆਪਣੇ ਪੇਕੇ ਘਰ ਮਿਲਣ ਲਈ ਆਈ ਹੋਈ ਸੀ ਤਾਂ ਉਨ੍ਹਾਂ ਦੇ ਘਰ ਦੇ ਨਾਲ ਰਹਿਣ ਵਾਲੀ ਇਕ ਮਹਿਲਾ ਪੁਲਸ ਅਧਿਕਾਰੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਝਗੜਾ ਕਿਸੇ ਪਰਿਵਾਰ ਨਾਲ ਚੱਲ ਰਿਹਾ ਸੀ ਤਾਂ ਜਦੋਂ ਉਹ ਉਨ੍ਹਾਂ ਦੇ ਨਾਲ ਗਾਲੀ-ਗਲੋਚ ਕਰ ਰਹੇ ਸਨ ਤਾਂ ਉਸ ਦੀ ਪਤਨੀ ਵੱਲੋਂ ਰੋਂਕਣਾ ਇਸ ਕਦਰ ਮਹਿੰਗਾ ਪਿਆ ਅਤੇ ਮਹਿਲਾ ਪੁਲਸ ਅਧਿਕਾਰੀ  ਨੇ ਤਲਖੀ ਖਾਂਦੇ ਹੋਏ ਉਕਤ ਔਰਤ ਦੇ ਮੂੰਹ 'ਤੇ ਥੱਪੜ ਮਾਰ ਕੇ ਜ਼ਖਮੀ ਕਰ ਦਿੱਤਾ।

ਜ਼ਖ਼ਮੀ ਔਰਤ ਦੇ ਪਤੀ ਨੇ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ 15 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਦਾ ਕੋਈ ਅਧਿਕਾਰੀ ਬਿਆਨ ਲੈਣ ਲਈ ਨਹੀਂ ਆਇਆ ਹੈ । ਪੀੜਤ ਔਰਤ ਦੇ ਪਤੀ ਸੋਨੂੰ ਸਿੰਘ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਐਸ. ਐਸ. ਪੀ. ਅਤੇ ਸਬੰਧਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਕੋਲੋ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲੀ ਮਹਿਲਾ ਪੁਲਸ ਦੀ ਉਚ ਅਧਿਕਾਰੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਦੀ ਜਾਣਕਾਰੀ ਲੈਣ  ਗੋਬਿੰਦ ਨਗਰੀ ਦੀ ਮਹਿਲਾ ਅਧਿਕਾਰੀ ਨਾਲ-ਨਾਲ ਵਾਰ-ਵਾਰ ਫੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਤਸਲੀਬਖਸ਼ ਜਵਾਬ ਨਹੀ ਦਿੱਤਾ।



 


Deepak Kumar

Content Editor

Related News