ਮਹਿਲਾ ਵਕੀਲ ਦੀ ਸਮਰਾਲਾ ਨਹਿਰ ''ਚੋਂ ਮਿਲੀ ਲਾਸ਼

05/22/2019 8:32:12 PM

ਸਮਰਾਲਾ (ਗਰਗ, ਬੰਗੜ)- ਦੋ ਦਿਨ ਪਹਿਲਾਂ ਸਮਰਾਲਾ ਦੀ ਕਮਲ ਕਲੋਨੀ ਦੀ ਵਸਨੀਕ ਮਹਿਲਾ ਐਡਵੋਕੇਟ ਦੇ ਲਾਪਤਾ ਹੋ ਜਾਣ ਤੋਂ ਬਾਅਦ ਅੱਜ ਉਸਦੀ ਲਾਸ਼ ਸਰਹਿੰਦ ਨਹਿਰ ਵਿੱਚੋਂ ਬਰਾਮਦ ਹੋ ਗਈ। ਜਾਣਕਾਰੀ ਅਨੁਸਾਰ ਐਡਵੋਕੇਟ ਹਰਮਿੰਦਰ ਕੌਰ (39) ਪੁੱਤਰੀ ਬੰਤ ਸਿੰਘ ਖਾਲਸਾ ਨੇ 20 ਮਈ ਨੂੰ ਸਵੇਰੇ ਕਰੀਬ 8 ਵਜੇ ਸਮਰਾਲਾ ਤੋਂ ਪਟਿਆਲਾ ਅਦਾਲਤ ਜਾਣ ਲਈ ਬੱਸ ਫੜ੍ਹੀ ਸੀ ਅਤੇ 11 ਵਜੇ ਤੋਂ ਬਾਅਦ ਉਸਦਾ ਫ਼ੋਨ ਬੰਦ ਆਉਣ ਲੱਗ ਪਿਆ। ਪ੍ਰੀਵਾਰਕ ਮੈਂਬਰਾਂ ਵੱਲੋਂ ਲਗਾਤਾਰ ਉਸਦੀ ਭਾਲ ਕੀਤੀ ਗਈ, ਪ੍ਰੰਤੂ ਅੱਜ ਬਾਅਦ ਦੁਪਹਿਰ ਉਸਦੀ ਲਾਸ਼ ਸਰਹਿੰਦ ਨਹਿਰ ਦੇ ਫਲੋਟਿੰਗ ਰੈਸਟੋਰੈਂਟ ਲਾਗੇ ਤੋਂ ਬਰਾਮਦ ਹੋ ਗਈ। ਪ੍ਰੀਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮਿੰਦਰ ਕੌਰ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਪ੍ਰੇਸ਼ਾਨ ਸੀ। ਹੁਣ ਉਹ ਆਪਣੇ ਪਿੱਛੇ 4 ਸਾਲ ਦਾ ਬੇਟਾ ਛੱਡ ਗਈ ਹੈ। ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਸਮਰਾਲਾ ਦੇ ਲਾਸ਼ ਘਰ ਵਿੱਚ ਪੋਸਟਮਾਰਟਮ ਲਈ ਰੱਖ ਦਿੱਤਾ ਗਿਆ।

satpal klair

This news is Content Editor satpal klair