ਹੜ੍ਹਾਂ ਪ੍ਰਭਾਵਿਤ ਇਲਾਕੇ ਦੇ ਪਸ਼ੂਆਂ ਲਈ ਭੇਜੀ ਗਈ ਫੀਡ

09/30/2019 1:59:23 AM

ਗੁਰੂਹਰਸਹਾਏ (ਪ੍ਰਦੀਪ ਕਾਲੜਾ)-ਪੰਜਾਬ 'ਚ ਆਏ ਹੜ੍ਹਾਂ ਕਾਰਨ ਝੋਨੇ ਅਤੇ ਪਸ਼ੂਆਂ ਦੇ ਚਾਰੇ ਦੀ ਫਸਲ ਬੁਰੀ ਤਰ੍ਹਾਂ ਖਰਾਬ ਹੋ ਗਈ ਸੀ। ਇਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਹਲਕਿਆਂ 'ਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਇਸ ਤਹਿਤ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਰੁਪਏ ਦੀ ਕੀਮਤ ਨਾਲ ਖਰੀਦੀ ਗਈ 600 ਗੱਟਾ ਫੀਡ ਸ਼ਾਹਕੋਟ ਦੇ 8 ਪਿੰਡਾਂ 'ਚ ਪਸ਼ੂਆਂ ਲਈ ਸ਼ਾਹਕੋਟ ਦੇ ਹਲਕਾ ਇੰਚਾਰਜ ਨਾਇਬ ਸਿੰਘ ਕੋਹਾੜ ਨੂੰ ਦਿੱਤੀ ਗਈ। ਇਸ ਮੌਕੇ ਜਸਪ੍ਰੀਤ ਸਿੰਘ ਮਾਨ, ਲਖਵਿੰਦਰ ਸਿੰਘ ਮਹਿਮਾ, ਗੁਰਦਿੱਤ ਸਿੰਘ ਸੰਧੂ, ਗੁਰਮੀਤ ਮਾਨ ,ਚਰਨਜੀਤ ਸਿੰਘ ਕੰਧੇ ਸ਼ਾਹ, ਜੰਗੀਰ ਸਿੰਘ ਵੀ ਹਾਜ਼ਰ ਸਨ। ਇਸ ਸਮੇਂ ਹਲਕੇ ਗੁਰੂਹਰਸਹਾਏ ਵਾਸੀਆਂ ਵੱਲੋਂ ਕੀਤੀ ਗਈ ਸੇਵਾ ਦੇ ਲਈ ਨਾਇਬ ਸਿੰਘ ਕੋਹਾੜ ਅਤੇ ਪਿੰਡਾ ਵਾਸੀਆਂ ਵੱਲੋਂ ਵਰਦੇਵ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤੀ ਗਿਆ।

Karan Kumar

This news is Content Editor Karan Kumar