ਫਾਜ਼ਿਲਕਾ ਪੁਲਸ ਨੇ ਸੁਲਝਾਈ ਅੰਨੇ ਕੇਸ ਦੀ ਗੁੱਥੀ, 3 ਨੌਜਵਾਨ ਨੂੰ ਚੋਰੀ ਦੇ ਸਮਾਨ ਸਮੇਤ ਕੀਤਾ ਕਾਬੂ

05/31/2022 5:41:42 PM

ਫਾਜ਼ਿਲਕਾ(ਸੁਖਵਿੰਦਰ ਥਿੰਦ ): ਜ਼ਿਲ੍ਹੇ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਦੂਜੇ ਪਾਸੇ ਪੁਲਸ ਵੱਲੋਂ ਵੀ ਬੜੀ ਤੇਜੀ ਨਾਲ ਚੋਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਫਾਜ਼ਿਲਕਾ ਜ਼ਿਲ੍ਹੇ ਅੰਦਰ ਚੋਰਾਂ ਵੱਲੋ ਪਿਛਲੇ ਲੰਬੇ ਸਮੇਂ ਤੋਂ ਸੋਲਰ ਪਲੇਟਾਂ ਨੂੰ ਚੋਰੀ ਕਰਕੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਫਾਜ਼ਿਲਕਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਵੱਲੋੋਂ ਇਸ ਅੰਨੇ ਕੇਸ ਦੀ ਗੁੱਥੀ ਨੂੰ ਸੁਲਝਾਂਉਣ ਲਈ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਫਿਰੋਜ਼ਪੁਰ ਦੇ ਨਵਦੀਪ ਅਗਰਵਾਲ ਨੇ UPSC ਪ੍ਰੀਖਿਆ 'ਚ ਕੀਤਾ 150ਵਾਂ ਸਥਾਨ ਹਾਸਲ, ਬਣਿਆ IPS

ਫਾਜ਼ਿਲਕਾ ਪੁਲਸ ਨੂੰ ਇਸ ਕੇਸ ਅੰਦਰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਸ ਨੇ ਹਰਜੀਤ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਪਿੰਡ ਧਰਾਗਵਾਲਾ ਅਬੋਹਰ, ਪਿੰਦਰਜੀਤ ਸਿੰਘ ਪੁੱਤਰ ਜ਼ਸਮੰਦਰ ਸਿੰਘ ਵਾਸੀ ਧਰਾਗਵਾਲਾ ਅਤੇ ਗੁਰਭੇਜ਼ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧਰਾਗਵਾਲਾ ਨੂੰ ਕਾਬੂ ਕੀਤਾ। ਪੁਲਸ ਨੇ ਕਾਬੂ ਕੀਤੇ ਵਿਅਕਤੀਆਂ ਕੋਲੋ ਇਕ ਪਿੱਕਅੱਪ ਗੱਡੀ ਨੰਬਰ ਪੀ.ਬੀ 11 ਬੀ.ਕੇ 3979 ਸਮੇਤ 105 ਸੋਲਰ ਪਲੇਟਾਂ, 7 ਸੋਲਰ ਕੰਟਰੋਲਰ ਅਤੇ 80 ਹਜ਼ਾਰ ਰੁਪਏ ਨਾਲ 4 ਮੋਬਾਇਲ ਫੋਨ ਵੀ ਬਰਾਮਦ ਕੀਤੇ । ਜ਼ਿਲ੍ਹਾ ਪੁਲਸ ਮੁੱਖੀ ਨੇ ਦੱਸਿਆ ਕਿ ਇਨ੍ਹਾਂ 'ਚ ਕੁੱਝ ਨੌਜਵਾਨ ਪਹਿਲਾ ਸੋਲਰ ਪਲੇਟਾ ਲਗਾਉਣ ਵਾਲੇ ਅਦਾਰੇ ਅੰਦਰ ਕੰਮ ਕਰਦੇ ਸਨ,  ਬਾਅਦ ਵਿਚ ਉਨ੍ਹਾਂ ਨੇ ਆਪਣਾ ਕੰਮ ਛੱਡ ਕੇ ਪਿਛਲੇ ਇਕ ਸਾਲ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ ਅਤੇ ਅਨੰਦਪੁਰ ਵਿਖੇ ਰਹਿਣ ਲਗ ਗਏ ਸਨ।

PunjabKesari

ਇਹ ਵੀ ਪੜ੍ਹੋ- ਮਾਪਿਆਂ ਦਾ 18 ਸਾਲਾ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ,  ਇਲਾਜ ਦੌਰਾਨ ਹੋਈ ਮੌਤ

ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਪੁਲਸ ਮੁੱਖੀ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਨੇ ਪਿਛਲੇ ਸਮੇਂ ਬਠਿੰਡਾ, ਮੁਕਤਸਰ ਅਤੇ ਹੋਰ ਕਈ ਥਾਵਾਂ ਉਪਰ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਇਕ ਦਫਤਰ ਬਣਾਇਆ ਹੋਇਆ ਸੀ ਜਿਸ ਅੰਦਰ ਪੰਜਾਬ ਵਾਸੀ ਸੋਲਰ ਪਲੇਟਾਂ ਲਗਵਾਉਣ ਲਈ ਸਪੰਰਕ ਕਰਦੇ ਸਨ ਅਤੇ ਇਹ ਨੌਜਵਾਨ ਸੋਲਰ ਪਲੇਟਾਂ ਚੋਰੀ ਕਰਕੇ ਅੱਗੇ ਹੋਰ ਲੋਕਾਂ ਨੂੰ ਵੇਚਦੇ ਸਨ । ਪੁਲਸ ਨੇ ਇਨਾਂ ਦੇ ਖ਼ਿਲਾਫ਼ 379 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਅੰਨੇ ਕੇਸ ਦੀ ਗੁੱਥੀ ਨੂੰ ਸੁਲਝਾਉਣ ਲਈ ਐੱਸ.ਪੀ.ਅਜੈ ਰਾਜ ਸਿੰਘ,  ਡੀ.ਐੱਸ.ਪੀ. ਅਵਤਾਰ ਸਿੰਘ, ਸਬ ਇੰਸਪੈਕਟਰ ਇੰਦਰਜੀਤ ਕੌਰ ਸਮੇਤ ਹੋਰ ਪੁਲਸ ਪਾਰਟੀ ਨੇ ਦਿਨ ਰਾਤ ਇਕ ਕਰਕੇ ਇਹ ਸਫ਼ਲਤਾ ਹਾਸਲ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News