ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਨੂੰ ਮਿਲਿਆ ''ਬੈਸਟ ਸਕੂਲ'' ਅਵਾਰਡ

07/25/2022 2:14:06 PM

ਫਾਜ਼ਿਲਕਾ (ਸੁਖਵਿੰਦਰ ਥਿੰਦ) : ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਧੀਨ ਸਕੂਲਾਂ ਨੂੰ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦੇ ਚਲਦਿਆਂ ਹੁਣ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਪਹਿਲਾਂ ਹੀ ਸਮਾਰਟ ਬਣ ਚੁੱਕੇ ਸਕੂਲ ਹੁਣ 'ਸੁਪਰ ਸਮਾਰਟ' ਸਕੂਲਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋਣਾ ਸੁਰੂ ਹੋ ਗਏ ਹਨ। ਜਿਨ੍ਹਾਂ ਵਿੱਚ ਸਰਹੱਦੀ ਖੇਤਰ ਦੇ ਸ਼ਹਿਰੀ ਇਲਾਕੇ ਦਾ ਮੁੰਡਿਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦਾ ਨਾਮ ਵੀ ਅੱਜ ਹਮੇਸ਼ਾ ਦੀ ਤਰ੍ਹਾਂ ਧਰੁਵ ਤਾਰੇ ਤਰਾਂ ਸਾਹਮਣੇ ਆਇਆ ਹੈ। ਜਿੱਥੇ ਲੱਗਭਗ ਡੇਢ ਸਾਲ ਪਹਿਲਾਂ ਸਕੂਲ ਮੁੱਖੀ ਦੇ ਤੌਰ 'ਤੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਖਨਗਵਾਲ ਨੇ ਅਹੁਦਾ ਸੰਭਾਲਿਆ ਸੀ। 

ਇਹ ਵੀ ਪੜ੍ਹੋ- ਪੰਜਾਬ ’ਚ ਪੈਰ ਪਸਾਰ ਰਿਹੈ ਨਸ਼ਾ, ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚ 3200 ਕੈਦੀਆਂ ਦੇ ਡੋਪ ਟੈਸਟਾਂ ’ਚੋਂ 1600 ਪਾਜ਼ੇਟਿਵ

ਜਾਣਕਾਰੀ ਅਨੁਸਾਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵੱਲੋਂ ਪਿੱਛੇ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਵੱਖ-ਵੱਖ ਮਾਪਦੰਡਾਂ 'ਤੇ ਆਧਾਰਿਤ ਇੱਕ ਸਰਵੇ ਕਰਵਾਇਆ ਗਿਆ ਸੀ, ਜਿਸ ਦੇ ਨਤੀਜਿਆ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਸੀਨੀਅਰ ਸੈਕੰਡਰੀ ਸਕੂਲ ਨੂੰ ਇੱਕ ਬੈਸਟ ਸਕੂਲ ਘੋਸ਼ਿਤ ਕੀਤੇ ਗਏ ਸਨ,  ਜਿਸ ਵਿੱਚ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਨੂੰ ਜ਼ਿਲੇ ਦਾ 'ਬੈਸਟ ਸਕੂਲ ਐਵਾਰਡ' (ਸੀਨੀਅਰ ਸੈਕੰਡਰੀ) ਐਲਾਨਿਆਂ ਗਿਆ ਅਤੇ ਇਸ ਵਾਰ ਸਕੂਲ ਸਿੱਖਿਆ ਵਿਭਾਗ ਨੇ 10 ਲੱਖ ਰੁਪਏ ਦੀ ਵੱਡੀ ਇਨਾਮੀ ਰਾਸ਼ੀ ਨਾਲ ਸਕੂਲ ਨੂੰ ਸਨਮਾਨਿਤ ਕੀਤਾ ਹੈ।

PunjabKesari

ਇਸ ਸਬੰਧੀ ਗੱਲ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਖਨਗਵਾਲ ਨੇ ਕਿਹਾ ਕਿ ਮੇਰੇ ਸਕੂਲ ਦੀ ਟੀਮ ਅਤੇ ਸਟਾਫ਼ ਦੇ ਸਹਿਯੋਗ ਸਦਕਾ ਇਸ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ , ਵਿਦਿਆਰਥੀਆਂ ਦੇ ਦਾਖਲੇ, ਸਕੂਲ ਦੇ ਬੋਰਡ ਜਮਾਤਾਂ ਦੇ ਨਤੀਜਿਆਂ, ਖੇਡਾਂ ਵਿੱਚ ਸ਼ਮੂਲੀਅਤ ਤੇ ਪ੍ਰਾਪਤੀਆਂ,ਸਕੂਲ ਕੈਂਪਸ ਦਾ ਸੁੰਦਰੀਕਰਨ ਅਤੇ ਦਿੱਖ, ਅਧਿਆਪਕਾਂ ਤੇ ਸਮਾਜ ਦਾ ਸਕੂਲ ਲਈ ਸਹਿਯੋਗ ਤੋਂ ਇਲਾਵਾ ਸਿੱਖਿਅਕ ਸਹਾਇਕ ਗਤੀਵਿਧੀਆਂ ਸਮੇਤ ਹਰ ਖੇਤਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਨੇ ਮੱਲ ਮਾਰ ਕੇ ਇਹ ਵੱਖਰੀ ਤੇ ਨਿਵੇਕਲੀ ਉਪਲੱਬਧੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹਾਈਕੋਰਟ ਦਾ ਅਹਿਮ ਫ਼ੈਸਲਾ

ਇਸ ਵਿਸ਼ੇਸ਼ ਪ੍ਰਾਪਤੀ ਅਤੇ 10 ਲੱਖ ਰੁਪਏ ਦੀ ਰਾਸ਼ੀ ਜਿੱਤ ਕੇ ਖੁਸ਼ੀ ਨਾਲ  ਪ੍ਰਿੰਸੀਪਲ ਪਰਦੀਪ ਕੁਮਾਰ ਖਨਗਵਾਲ ਨੇ ਕਿਹਾ ਕਿ ਇਹ ਉਪਲੱਬਧੀ ਸਾਡੀ ਟੀਮ ਤੇ ਸਕੂਲ ਦੇ ਸਮੂਹ ਸਟਾਫ਼ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ। ਇਸ 10 ਲੱਖ ਰੁਪਏ ਦੀ ਰਾਸ਼ੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਾਜ਼ਿਲਕਾ ਦੀ ਬੱਚਿਆਂ ਦੀ ਭਲਾਈ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਹੋਰ ਬੇਹਤਰੀ ਲਈ ਵਿਭਾਗ ਦੇ ਨਿਰਦੇਸ਼ ਅਨੁਸਾਰ ਵਰਤੋਂ ਵਿੱਚ ਲਿਆਉਂਦੀ ਜਾਵੇਗੀ। 

ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਾਪਤੀ ਦੇ ਨਾਲ ਉਹਨਾਂ ਅਤੇ ਸਾਰੇ ਸਟਾਫ਼ ਦੀ ਜ਼ਿੰਮੇਵਾਰੀ ਇਸ ਸਕੂਲ ਪ੍ਰਤੀ ਹੋਰ ਵਧ ਗਈ ਹੈ। ਜਿਸ ਵਿਚ ਉਹ ਆਪਣੇ ਇਸ ਸਕੂਲ ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ ਜਿਵੇਂ ਕਿ ਪਿਛਲੇ ਲਗਭਗ 2 ਸਾਲਾਂ ਤੋਂ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਲੜਕੇ ਫਾਜ਼ਿਲਕਾ ਦੇ ਪ੍ਰਿੰਸਿਪਲ ਖਨਗਵਾਲ ਉਹਨਾਂ ਦੀ ਟੀਮ ਸਮੇਤ ਸਮੂਹ ਸਕੂਲ ਅਧਿਆਪਕਾਂ ਨੂੰ  ਇਸ ਸ਼ਾਨਦਾਰ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਸੁਖਵੀਰ ਸਿੰਘ ਬੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News