ਇਕ ਸਾਲ ਬਾਅਦ ਬਠਿੰਡਾ-ਫਿਰੋਜ਼ਪੁਰ ਵਾਇਆ ਜੈਤੋ ਅਤੇ ਫਾਜ਼ਿਲਕਾ-ਬਠਿੰਡਾ ਪੈਸੰਜਰ ਗੱਡੀਆਂ ਬਹਾਲ

04/06/2021 12:43:46 PM

ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਦੇ ਉੱਤਰੀ ਰੇਲਵੇ ਨੇ ਇਕ ਸਾਲ ਬਾਅਦ ਅੱਜ ਰੇਲ ਗੱਡੀ ਨੰਬਰ 04657 ਬਠਿੰਡਾ-ਫਿਰੋਜ਼ਪੁਰ ਵਾਇਆ ਜੈਤੋ ਪੈਸੰਜਰ ਰੇਲ ਗੱਡੀ ਅਤੇ ਰੇਲ ਨੰਬਰ 04632 ਫਾਜ਼ਿਲਕਾ- ਬਠਿੰਡਾ ਵਾਇਆ ਜੈਤੋ ਪੈਸੰਜਰ ਰੇਲ ਗੱਡੀਆਂ ਨੂੰ ਬੀਤੀ ਸ਼ਾਮ ਬਹਾਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਹ ਰੇਲਗੱਡੀਆਂ ਦੌੜਣੀਆਂ ਸ਼ੁਰੂ ਹੋ ਗ‌ਈਆਂ ਹਨ। ਸੂਤਰਾਂ ਅਨੁਸਾਰ ਰੇਲ ਨੰਬਰ 04658 ਫਿਰੋਜ਼ਪੁਰ-ਬਠਿੰਡਾ ਪੈਸੰਜਰ ਗੱਡੀ ਅਤੇ ਰੇਲ ਨੰਬਰ 04631 ਬਠਿੰਡਾ-ਫਾਜ਼ਿਲਕਾ ਬਰਾਸਤਾ ਜੈਤੋ ਨੂੰ 6 ਅਪ੍ਰੈਲ ਨੂੰ ਬਹਾਲ ਕੀਤਾ ਗਿਆ ਹੈ। ਇਨ੍ਹਾਂ ਰੇਲਗੱਡੀਆਂ ਦੇ ਬਹਾਲ ਹੋਣ ਕਾਰਣ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੂਤਰਾਂ ਅਨੁਸਾਰ ਭਾਵੇਂ ਇਹ ਸਾਰੀਆਂ ਪੈਸੰਜਰ ਗੱਡੀਆਂ ਹਨ ਪਰ ਰੇਲ ਕਿਰਾਇਆ ਮੇਲ ਗੱਡੀ ਦਾ  ਯਾਤਰੀਆਂ ਅਦਾ ਕਰਨਾ ਹੋਵੇਗਾ। ਇਨ੍ਹਾਂ ਰੇਲਗੱਡੀਆਂ ਦਾ ਠਹਿਰਾਓ ਪਹਿਲਾਂ ਵਾਲੇ ਸਟੇਸ਼ਨਾਂ 'ਤੇ ਹੀ ਰਹੇਗਾ।


Shyna

Content Editor

Related News