200 ਸਾਲ ਪੁਰਾਣੇ ਬਾਬਾ ਰਾਮਦੇਵ ਮੰਦਰ ਦੀ ਸੰਭਾਲ ਹੁਣ ਪ੍ਰਸ਼ਾਸਨ ਦੇ ਹੱਥਾਂ ’ਚ

12/27/2019 2:27:53 PM

ਫਾਜ਼ਿਲਕਾ - ਫਾਜ਼ਿਲਕਾ ਦੇ ਪਿੰਡ ਬਨਵਾਲਾ ’ਚ ਕਰੀਬ 200 ਸਾਲ ਪੁਰਾਣੇ ਬਾਬਾ ਰਾਮਦੇਵ ਮੰਦਰ ਦਾ ਪ੍ਰਬੰਧ ਹੁਣ ਪ੍ਰਸ਼ਾਸਨ ਨੇ ਆਪਣੇ ਹੱਥਾਂ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਐੱਸ.ਡੀ.ਐੱਮ. ਦੀ ਅਦਾਲਤ ਦੇ ਆਦੇਸ਼ਾਂ ’ਤੇ ਮੌਜੂਦਾ ਮੰਦਰ ਕਮੇਟੀ ਦੇ ਪ੍ਰਧਾਨ ਵਨਵਾਰੀ ਲਾਲ ਨੇ ਮੰਦਰ ਦੇ ਲੰਗਰ ਹਾਲ, ਬਰਤਨ ਸਟੋਰ ਨੂੰ ਤਾਲਾ ਲਗਾ ਅਤੇ ਸਾਰੇ ਖਾਤਿਆਂ ਅਤੇ ਗੋਲਕ ਨੂੰ ਬੰਦ ਕਰਕੇ ਸਭ ਕੁਝ ਕਾਨੂੰਨਗੋ ਫੀਲਡ ਦੇ ਹਵਾਲੇ ਕਰ ਦਿੱਤਾ। ਕਾਨੂੰਨਗੋ ਇਸ ਮਾਮਲੇ ਦੇ ਸਬੰਧ ’ਚ ਹਰੇਕ ਹਫਤੇ ਅਦਾਲਤਾ ਨੂੰ ਰਿਪੋਰਟ ਪੇਸ਼ ਕਰਨਗੇ।

ਜ਼ਿਲਾ ਪੁਲਸ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਲਿਖਤ ਦਸਤਾਵੇਜ਼ਾਂ ਦੇ ਤਹਿਤ ਮੰਦਰ ਦੀ ਕਮੇਟੀ 2 ਗੁੱਟਾਂ ’ਚ ਵੰਡ ਚੁੱਕੀ ਹੈ। ਇਸ ਮਾਮਲੇ ਦੇ ਸਬੰਧ ’ਚ ਜੇਕਰ ਪ੍ਰਸ਼ਾਸਨ ਦਖਲ-ਅੰਦਾਜ਼ੀ ਨਹੀਂ ਕਰਦਾ ਤਾਂ ਕਿਸੇ ਵੀ ਸਮੇਂ ਕੋਈ ਵੀ ਘਟਨਾ ਵਾਪਰ ਸਕਦੀ ਹੈ। ਦੂਜੇ ਪਾਸੇ ਐੱਸ.ਡੀ.ਐੱਮ. ਸੁਭਾ ਖਟਕਨੇ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸੀਨੀਅਰ ਪੁਲਸ ਪ੍ਰਸ਼ਾਸਨ ਦੀ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਮੰਦਰ ਦੀ ਕਮੇਟੀ ’ਚ ਤਣਾਅ ਪਾਇਆ ਜਾ ਰਿਹਾ ਹੈ। ਇਸ ਨਾਲ ਕਿਸੇ ਵੀ ਸਮੇਂ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋ ਸਕਦੀ ਹੈ। ਅਦਾਲਤ ਨੇ ਧਾਰਾ 145 ਅਤੇ 146 ਦੇ ਤਹਿਤ ਮੰਦਰ ਕਮੇਟੀ ਦੀ ਥਾਂ ’ਤੇ ਦੇਖਭਾਲ ਕਰਨ ਲਈ ਰਿਸੀਵਰ ਦੇ ਰੂਪ ’ਚ ਫੀਲਡ ਕਾਨੂਗੋ ਨੂੰ ਨਿਯੁਕਤ ਕੀਤਾ ਗਿਆ ਹੈ। 

rajwinder kaur

This news is Content Editor rajwinder kaur