ਕਿਸਾਨਾਂ ਦੇ ਟਰੈਕ ਖਾਲੀ ਕਰਨ ਤੋਂ ਬਾਅਦ ਦੌੜਣਗੀਆਂ 30 ਟਰੇਨਾਂ

03/13/2021 11:22:45 AM

ਫਿਰੋਜ਼ਪੁਰ (ਆਨੰਦ): ਜੰਡਿਆਲਾ ਰੇਲਵੇ ਸਟੇਸ਼ਨ ਦੇ ਕੋਲ ਕਿਸਾਨਾਂ ਵੱਲੋਂ ਟਰੇਕ ਖਾਲੀ ਕਰਨ ਤੋਂ ਬਾਅਦ ਰੇਲਵੇ ਵੱਲੋਂ 30 ਟਰੇਨਾਂ ਨੂੰ ਮੁੜ ਤੋਂ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਲੰਮੇ ਸਮੇਂ ਤੋਂ ਬਾਅਦ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟਰੇਨਾਂ ਯਾਤਰੀਆਂ ਨੂੰ ਰਾਹਤ ਦੀ ਸਾਂਸ ਜ਼ਰੂਰੀ ਮਿਲੇਗੀ। ਕਿਸਾਨਾਂ ਦੇ ਟਰੇਕ ਖਾਲੀ ਕਰਨ ਤੋਂ ਬਾਅਦ ਰੇਲਵੇ ਵੱਲੋਂ ਟਰੇਕ ਦੀ ਸਮੀਖਿਆ ਕਰਨ ਤੋਂ ਬਾਅਦ 30 ਤੋਂ ਵੱਧ ਟਰੇਨਾਂ ਨੂੰ ਚਲਾਉਣ ਦੀ ਪੂਰੀ ਯੋਜਨਾ ਤਿਆਰ ਕਰ ਲਈ ਹੈ।

ਇਹ ਵੀ ਪੜ੍ਹੋ:  ਮੋਦੀ ਨੇ ਜੱਦੀ ਜ਼ਮੀਨਾਂ ਤੇ ਕੈਪਟਨ ਨੇ ਪੰਚਾਇਤੀ ਜ਼ਮੀਨਾਂ ’ਤੇ ਰੱਖੀ ਅੱਖ : ਭਗਵੰਤ ਮਾਨ

ਰੇਲਵੇ ਵੱਲੋਂ ਜਿਹਡ਼ੀਆਂ ਟਰੇਨਾਂ ਅੰਮ੍ਰਿਤਸਰ ਤੋਂ ਫਿਰ ਤੋਂ ਚਲਾਈਆਂ ਜਾਣਗੀਆਂ ਉਨ੍ਹਾਂ ’ਚੋਂ ਅੰਮ੍ਰਿਤਸਰ ਤੋਂ ਇੰਦਰ ਜਾਣ ਵਾਲੀ ਟਰੇਨ 09355-09326, ਅੰਮ੍ਰਿਤਸਰ ਤੋਂ ਨਾਗਪੁਰ 02025-02026, ਅੰਮ੍ਰਿਤਸਰ ਤੋਂ ਕਲੱਕਤਾ 02357-02358, ਅੰਮ੍ਰਿਤਸਰ ਤੋਂ ਹਰਿਦੁਆਰ 02053, 02054, ਅੰਮ੍ਰਿਤਸਰ ਤੋਂ ਬਾਂਦਰਾ 02925-02026, ਅੰਮ੍ਰਿਤਸਰ ਤੋਂ ਜੈ ਨਗਰ 04649, 04650, 06473, 04674, ਅੰਮ੍ਰਿਤਸਰ ਤੋਂ ਮੁੰਬਈ 02904-02903, ਅਜਮੇਰ ਐਕਸਪ੍ਰੈੱਸ 09613, 09612, 09614 ਤੋਂ ਇਲਾਵਾ ਲੰਮੀ ਦੂਰੀ ਦੀਆਂ ਕਈ ਹੋਰ ਟਰੇਨਾਂ ਵੀ ਸ਼ਾਮਲ ਹਨ। ਅੰਮ੍ਰਿਤਸਰ ਤੋਂ ਦਰਬੰਗਾ ’ਚ ਚੱਲਣ ਵਾਲੀ ਗੱਡੀ ਨੰਬਰ 05211-05212, ਅੰਮ੍ਰਿਤਸਰ ਸਰਸਾ 05531-05532, ਅੰਮ੍ਰਿਤਸਰ ਸਿਆਲਦਾ 02379-02380 ਰੇਲਵੇ ਵੱਲੋਂ ਅਜੇ ਰੱਦ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਚੱਕਰ 'ਚ ਇੱਕ ਹੋਰ ਪੰਜਾਬੀ ਨਾਲ ਠੱਗੀ, 25 ਲੱਖ ਖ਼ਰਚ ਵਿਦੇਸ਼ ਭੇਜੀ ਕੁੜੀ ਨੇ ਮੁੜ ਨਾ ਲਈ ਸਾਰ


Shyna

Content Editor

Related News