ਇਮੀਗ੍ਰੇਸ਼ਨ ਵਾਲਿਆਂ ਵੱਲੋ ਨੌਜਵਾਨਾਂ ਦੇ ਪਾਸਪੋਰਟ ਵਾਪਸ ਨਾ ਕਰਨ ''ਤੇ ਕਿਸਾਨਾਂ ਨੇ ਲਿਆ ਧਰਨਾ

06/08/2022 6:29:39 PM

ਪਟਿਆਲਾ(ਕੰਬੋਜ਼) : ਪਟਿਆਲਾ ਦੇ ਲੀਲਾ ਭਵਨ ਗਿੱਲਜ ਇਮੀਗ੍ਰੇਸ਼ਨ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਲਗਾਉਣ ਦੀ ਜਾਣਕਾਰੀ ਮਿਲੀ ਹੈ। ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਇਮੀਗ੍ਰੇਸ਼ਨ ਮਾਲਿਕ ਦੇ ਖ਼ਿਲਾਫ਼ ਚੰਗੀ ਨਾਅਰੇਬਾਜ਼ੀ ਕੀਤੀ। ਰੋਸ ਕਰਦਿਆਂ ਕਿਸਾਨਾਂ ਨੇ ਇਮੀਗ੍ਰੇਸ਼ਨ ਏਜੰਟ 'ਤੇ ਦੋਸ਼ ਲਿਆ ਕਿ ਉਸ ਨੇ 6 ਮਹੀਨੇ ਪਹਿਲਾਂ ਵਿਦੇਸ਼ ਭੇਜਣ ਦੇ ਨਾਮ 'ਤੇ ਉਨ੍ਹਾਂ ਕੋਲੋਂ 27 ਲੱਖ ਰੁਪਏ ਲਏ ਸਨ।ਪੈਸੇ ਦਿੱਤੀਆਂ ਨੂੰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਾਡਾ ਕੰਮ ਨਹੀਂ ਬਣਿਆ। ਉਸ ਤੋਂ ਬਾਅਦ ਏਜੰਟ ਨੇ ਉਨ੍ਹਾਂ ਕੋਲੋ ਹੋਰ ਵੀ ਪੈਸੇ ਵਸੂਲੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਏਜੰਟ ਨੇ ਵੱਧ ਪੈਸੇ ਲੱਗਣ ਦੀ ਗੱਲ ਕਹਿ ਕੇ ਉਨ੍ਹਾਂ ਕੋਲੋ 35 ਲੱਖ ਰੁਪਏ ਵੀ ਲਏ ਸਨ ਅਤੇ ਉਸ ਨੂੰ ਸਾਰੇ ਪੈਸੇ ਦਿੱਤੇ ਸਨ। ਪ੍ਰਦਰਸ਼ਨ ਕਰਦੇ ਲੋਕਾਂ ਨੇ ਦੱਸਿਆ ਕਿ ਏਜੰਟ ਨੇ ਪੈਸੇ ਤਾਂ ਵਾਪਸ ਕਰ ਦਿੱਤੇ ਹਨ ਪਰ ਉਸ ਨੇ ਨੌਜਵਾਨਾਂ ਦੇ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਇਹ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸੰਗਰੂਰ ਦੇ ਵੋਟਰ ਐਤਕੀਂ ਲਾਹੁਣਗੇ ਵੱਡੇ ਆਗੂਆਂ ਦਾ ਫਤੂਰ! ਦੋ ਸਾਬਕਾ ਵਿਧਾਇਕ, ਇਕ ਸਾਬਕਾ MP ਸਣੇ ਪੰਜ ਮੈਦਾਨ ’ਚ

ਉਥੇ ਹੀ ਦੂਜੇ ਪਾਸੇ ਇਮੀਗ੍ਰੇਸ਼ਨ ਦੇ ਮਨੇਜਰ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਇਨ੍ਹਾਂ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ ਗਏ ਹਨ । ਮਨੇਜਰ ਨੇ ਕਿਹਾ ਕਿ ਪਾਸਪੋਰਟਾਂ ਨੂੰ ਕੁਝ ਪਰੇਸ਼ਾਨੀਆਂ ਕਰਕੇ ਅੱਗੇ ਭੇਜਿਆ ਗਿਆ ਹੈ । ਉਸ ਨੇ ਕਿਹਾ ਕਿ ਸਾਰੇ ਪਾਸਪੋਰਟ ਸ਼ੁੱਕਰਵਾਰ ਨੂੰ ਵਾਪਿਸ ਆ ਜਾਣਗੇ ਅਤੇ ਉਸ ਵੱਲੋਂ ਸਭ ਨੂੰ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਆ ਕੇ ਪਾਸਪੋਰਟ ਲੈ ਜਾਏਓ। ਮਨੇਜਰ ਨੇ ਧਰਨਾਕਾਰੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਸਭ ਨੇ ਧੱਕੇ ਨਾਲ ਇਸ ਗੱਲ ਨੂੰ ਵਧਾ ਦਿੱਤਾ ਹੈ। 

ਇਹ ਵੀ ਪੜ੍ਹੋ- ਗੋਪਾਲ ਨਗਰ ਗੋਲ਼ੀ ਕਾਂਡ: ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਸਬੰਧੀ ਸੀ. ਪੀ. ਨੂੰ ਮਿਲੇ ਅਕਾਲੀ ਆਗੂ

ਇਸ ਮਾਮਲੇ 'ਚ ਪਟਿਆਲਾ ਦੇ ਡੀ.ਐੱਸ.ਪੀ. ਮੋਹਿਤ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਇਥੇ ਜਾਮ ਲੱਗਾ ਹੋਇਆ ਹੈ ਅਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਮੌਕੇ 'ਤੇ ਆ ਕੇ ਤੁਰੰਤ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਪਾਸਪੋਰਟ ਇਨ੍ਹਾਂ ਨੇ ਰੱਖੇ ਹੋਏ ਹਨ ਜੋ ਕਿ ਵਾਪਿਸ ਨਹੀਂ ਕੀਤੇ ਜਾ ਰਹੇ ਪਰ ਹੁਣ ਮਸਲੇ ਦਾ ਹੱਲ ਹੋ ਗਿਆ ਹੈ ਅਤੇ ਏਜੰਟ ਵੱਲੋਂ ਸ਼ੁੱਕਰਵਾਰ ਨੂੰ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News