ਸੁਖਬੀਰ ਬਾਦਲ ਦੇ ਰੋਸ ਮਾਰਚ ''ਚ ਲੋਕਾਂ ਦੇ ਹੜ੍ਹ ਨੇ ਕੇਂਦਰ ਸਰਕਾਰ ਦਾ ਤਖ਼ਤ ਹਿਲਾਇਆ: ਅਵਤਾਰ ਜ਼ੀਰਾ

10/02/2020 6:46:30 PM

ਜ਼ੀਰਾ/ਮਖੂ (ਦਵਿੰਦਰ ਅਕਾਲੀਆਂ ਵਾਲਾ)— ਸ਼੍ਰੋਮਣੀ ਅਕਾਲੀ ਦਲ ਦੇ ਸੱਦੇ 'ਤੇ ਅੱਜ ਪੂਰੇ ਪੰਜਾਬ 'ਚ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਕੀਤੇ ਜਾ ਰਹੇ ਰੋਸ ਮਾਰਚ ਵਿਧਾਨ ਸਭਾ ਹਲਕਾ ਜ਼ੀਰਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਹਰਬੀਰਇੰਦਰ ਸਿੰਘ ਜ਼ੀਰਾ ਚੇਅਰਮੈਨ ਕੋਆਪਰੇਟਿਵ ਬੈਂਕ ਫ਼ਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਵਰਕਰ ਪੁੱਜੇ।
ਰਵਾਨਗੀ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਜ਼ੀਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਵਿਚ ਦਲੇਰੀ ਹੈ ਤਾਂ ਫਿਰ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਸੂਬੇ ਦੇ ਸੋਧੇ ਹੋਏ ਏ. ਪੀ. ਐੱਮ. ਸੀ. ਐਕਟ ਨੂੰ ਵਾਪਸ ਲੈਣ ਅਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਤਾਂ ਜੋ ਨਵੇਂ ਖੇਤੀਬਾੜੀ ਬਿੱਲ ਜੋ ਪ੍ਰਾਈਵੇਟ ਵਪਾਰ ਨਾਲ ਸਬੰਧਤ ਹਨ, ਪੰਜਾਬ ਵਿਚ ਲਾਗੂ ਹੀ ਨਾ ਹੋ ਸਕਣ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਰਹਿਨਮਈ ਹੇਠ ਪੂਰੇ ਪੰਜਾਬ 'ਚੋਂ ਵਰਕਰਾਂ ਦਾ ਇਸ ਰੋਸ ਮਾਰਚ 'ਚ ਪੁੱਜਣਾ ਸ਼੍ਰੋਮਣੀ ਅਕਾਲੀ ਦਲ ਦੀ ਸਪਸ਼ਟ ਝਲਕ ਦੀ ਤਸਵੀਰ ਹਨ ਅਤੇ ਵਿਰੋਧੀਆਂ ਵੱਲੋਂ ਜੋ ਅਕਾਲੀ ਦਲ ਖ਼ਿਲਾਫ਼ ਗੁੰਮਰਾਹ ਕਰਨ ਪ੍ਰਚਾਰ ਕੀਤੇ ਜਾ ਰਹੇ ਹਨ ਉਹ ਵੀ ਭੁਲੇਖੇ ਨਿਕਲ ਗਏ ਹਨ।

ਰੋਸ ਮਾਰਚ 'ਚ ਰਵਾਨਾ ਹੋਣ ਸਮੇਂ ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਕਾਰਜ ਸਿੰਘ ਆਹਲਾਂ ਸਰਕਲ ਪ੍ਰਧਾਨ ਮਖੂ, ਜ਼ੀਰਾ ਸਰਕਲ ਤੋਂ ਪ੍ਰਧਾਨ ਕੁਲਦੀਪ ਸਿੰਘ ਵਿਰਕ ਬੰਬ, ਸਰਕਲ ਰਟੌਲ ਰੋਹੀ ਤੋਂ ਪ੍ਰਧਾਨ ਗੁਰਬਖ਼ਸ਼ ਸਿੰਘ ਢਿੱਲੋਂ, ਸੁਖਦੇਵ ਸਿੰਘ ਲਹੁਕਾ ਸਰਕਲ ਪ੍ਰਧਾਨ ਮੱਲਾਂਵਾਲਾ, ਬਲਵਿੰਦਰ ਸਿੰਘ ਭੁੱਲਰ ਸਰਕਲ ਪ੍ਰਧਾਨ ਸ਼ਹਿਰੀ ਮੱਲਾਂਵਾਲਾ, ਸੁੱਖੇ ਵਾਲਾ ਸਰਕਲ ਤੋਂ ਪ੍ਰਧਾਨ ਲਖਵਿੰਦਰ ਸਿੰਘ ਬਾਬਾ, ਡਾ. ਬਲਦੇਵ ਸਿੰਘ ਸਰਹਾਲੀ ਸਰਕਲ ਦੇ ਪ੍ਰਧਾਨ, ਪਿਆਰਾ ਸਿੰਘ ਢਿੱਲੋਂ ਸਰਕਲ ਪ੍ਰਧਾਨ ਸ਼ਹਿਰੀ ਜ਼ੀਰਾ,ਵਰਿੰਦਰ ਠੁਕਰਾਲ ਸਰਕਲ ਪ੍ਰਧਾਨ ਸ਼ਹਿਰੀ ਮਖੂ, ਜੁਗਰਾਜ ਸਿੰਘ ਪੀਰ ਮੁਹੰਮਦ ਯੂਥ ਪ੍ਰਧਾਨ, ਸਿਮਰਨਜੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਸ਼ਿਵ ਸਾਗਰ ਮੱਖੂ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਵਿੰਦਰ ਸਿੰਘ ਲਾਡੀ ਨੂਰਪੁਰ, ਸਰਪੰਚ ਬੋਹੜ ਸਿੰਘ ਢਿੱਲੋਂ ਰਟੌਲ, ਸਾਬਕਾ ਸਰਪੰਚ ਰਣਜੀਤ ਸਿੰਘ ਮਨੇਸ ਅਮੀਰਸ਼ਾਹ,ਡਾਕਟਰ ਸੁਖਚੈਨ ਸਿੰਘ ਅਮੀਰ ਸ਼ਾਹ, ਐਡਵੋਕੇਟ ਤਰਨ ਝੱਟਾ ਵੀ ਹਾਜ਼ਰ ਸਨ।

shivani attri

This news is Content Editor shivani attri