ਕਿਸਾਨ ਅੰਦੋਲਨ ਦੇ ਕਾਰਨ 2 ਜਨ ਸ਼ਤਾਬਦੀ ਵਿਸ਼ੇਸ਼ ਰੇਲਾਂ ਛੇਵੇਂ ਦਿਨ ਵੀ ਰੱਦ

09/29/2020 5:34:28 PM

ਜੈਤੋ (ਵਾਰਤਾ): ਉੱਤਰ ਰੇਲਵੇ ਨੇ ਕਿਸਾਨ ਅੰਦੋਲਨ ਦੇ ਕਾਰਨ 2 ਜਨ ਸ਼ਤਾਬਦੀ ਵਿਸ਼ੇਸ਼ ਰੇਲਾਂ ਅੱਜ ਛੇਵੇਂ ਦਿਨ ਵੀ ਰੱਦ ਕਰ ਦਿੱਤੀਆਂ। ਕਈ ਰੇਲਾਂ ਦੇ ਮਾਰਗ ਬਦਲਣ ਜਾਂ ਘੱਟ ਕੀਤੇ ਜਾਣ ਨਾਲ ਆਮ ਲੋਕਾਂ 'ਤੇ ਅਸਰ ਪਿਆ ਹੈ। ਰੇਲਵੇ ਸੂਤਰਾਂ ਦੇ ਮੁਤਾਬਕ ਰੇਲ ਗਿਣਤੀ 02053 ਹਰਿਦੁਆਰ-ਅੰਮ੍ਰਿਤਸਰ ਜਨ ਸ਼ਤਾਬਦੀ ਸਪੈਸ਼ਲ ਐਕਸਪ੍ਰੈੱਸ ਅਤੇ 02054 ਅੰਮ੍ਰਿਤਸਰ ਤੋਂ ਹਰਿਦੁਆਰ ਵਿਚਕਾਰ ਚੱਲਣ ਵਾਲੀ ਜਨ ਸ਼ਤਾਬਦੀ ਸਪੈਸ਼ਲ ਐਕਸਪ੍ਰੈਸ ਰੇਲਾਂ ਨੂੰ ਆਰੰਭ ਸਟੇਸ਼ਨ ਤੋਂ ਮੰਗਲਵਾਰ ਨੂੰ 6ਵੇਂ ਦਿਨ ਵੀ ਬੰਦ ਰੱਖਿਆ ਜਦਕਿ 02926 ਅੰਮ੍ਰਿਤਸਰ-ਬ੍ਰਾਂਦਰਾ ਟਰਮੀਨਸ ਐਕਸਪ੍ਰੈੱਸ ਨੂੰ 30 ਸਤੰਬਰ ਨੂੰ ਅੰਮ੍ਰਿਤਸਰ-ਅੰਬਾਲਾ ਕੈਂਟ 'ਚ ਰੱਦ ਰਹੇਗੀ।

ਇਹ ਵੀ ਪੜ੍ਹੋ: ਪਤੀ ਦੀ ਮੌਤ ਦਾ ਇਨਸਾਫ਼ ਲੈਣ ਲਈ ਦਰ-ਦਰ ਠੋਕਰਾਂ ਖਾਣ ਨੂੰ ਮਜ਼ਬੂਰ ਹੋਈ ਪਤਨੀ

02716 ਅੰਮ੍ਰਿਤਸਰ-ਨਾਂਦੇੜ ਸਚਖੰਡ ਐਕਸਪ੍ਰੈੱਸ 30 ਸਤੰਬਰ ਨੂੰ ਅੰਮ੍ਰਿਤਸਰ-ਨਵੀਂ ਦਿੱਲੀ ਦੇ 'ਚ ਬੰਦ ਰਹੇਗੀ ਜਦਕਿ 04654 ਅੰਮ੍ਰਿਤਸਰ ਨਵੀਂ ਜਲਪਾਈਗੁੜੀ ਹਮਸਫਰ ਐਕਸਪ੍ਰੈੱਸ ਨੂੰ ਵੀ ਅੰਮ੍ਰਿਤਸਰ-ਸਹਾਰਨਪੁਰ ਦੇ 'ਚ 30 ਸਤੰਬਰ ਰੱਦ ਰੱਖਣ ਦਾ ਫੈਸਲਾ ਲਿਆ ਗਿਆ। ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਮੁੰਬਈ ਸੈਂਟਰਲ ਗੋਲਡਨ ਟੈਂਪਲ ਮੇਲ ਟਰੇਨ ਅੰਮ੍ਰਿਤਸਰ-ਅੰਬਾਲਾ ਦੇ 'ਚ ਰੱਦ ਰੱਖੀ ਗਈ। 04674 ਅੰਮ੍ਰਿਤਸਰ-ਜੈਨਗਰ ਸ਼ਹੀਦ ਅੰਮ੍ਰਿਤਸਰ-ਅੰਬਾਲਾ ਕੈਂਟ 'ਚ 03308 ਫਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਅੰਮ੍ਰਿਤਸਰ-ਅੰਬਾਲਾ ਦੇ 'ਚ ਅਤੇ 02058 ਊਨਾ ਹਿਮਾਚਲ ਨਵੀਂ ਦਿੱਲੀ ਐਕਸਪ੍ਰੈੱਸ ਊਨਾ-ਚੰਡੀਗੜ੍ਹ ਦੇ ਬੰਦ ਬੰਦ ਰਹੀ। ਰੇਲ ਮੰਤਰਾਲੇ ਦੇ ਮੁਤਾਬਕ ਜਦੋਂ ਤੱਕ ਕਿਸਾਨ ਰੇਲ ਪਟਰੀਆਂ ਤੋਂ ਨਹੀਂ ਉੱਠ ਜਾਂਦੇ ਉਸ ਸਮੇਂ ਤੱਕ ਰੇਲਾਂ ਨੂੰ ਚਲਾਉਣਾ ਮੁਸ਼ਕਲ ਹੈ।

ਇਹ ਵੀ ਪੜ੍ਹੋ: ਕੀ ਸਰਗਰਮ ਸਿਆਸਤ 'ਚ ਕੁੱਦਣਗੇ ਬੀਬੀ ਭੱਠਲ? ਵਿਰੋਧੀ ਦਲਾਂ 'ਚ ਵੀ ਛਿੜੀ ਚਰਚਾ


Shyna

Content Editor

Related News