ਕਿਸਾਨਾਂ ਮਨਾਇਆ ਕਾਲਾ ਦਿਨ,ਕਾਲੇ ਝੰਡੇ ਲੈ ਕੇ ਕਿਸਾਨ-ਵਿਰੋਧੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

08/15/2020 6:18:37 PM

ਧਰਮਕੋਟ (ਸਤੀਸ਼) - ਅੱਜ ਸਥਾਨਕ ਤਹਿਸੀਲ ਧਰਮਕੋਟ ਵਿਖੇ ਬਲਵੰਤ ਸਿੰਘ ਬਹਿਰਾਮ ਕੇ ਜਰਨਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਕਾਲਾ ਦਿਵਸ ਮਨਾਇਆ ਗਿਆ ਅਤੇ ਕਿਸਾਨ ਵਿਰੋਧੀ  ਆਰਡੀਨੈਂਸ ਦੀਆਂ ਕਾਪੀਆਂ ਐਸ਼ ਡੀ ਐਮ ਧਰਮਕੋਟ ਦਫਤਰ ਦੇ ਸਾਹਮਣੇ ਸਾੜੀਆਂ ਗਈਆਂ।  ਇਸ ਮੌਕੇ ਸਾਰਜ ਸਿੰਘ ਪ੍ਰਚਾਰ ਸਕੱਤਰ ਪੰਜਾਬ, ਸੁੱਖਾ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ,  ਬਲਵੰਤ ਸਿੰਘ ਬਹਿਰਾਮ ਪੰਜਾਬ ਆਗੂ, ਰਛਪਾਲ ਸਿੰਘ ਬਲਾਕ ਪ੍ਰਧਾਨ ਧਰਮਕੋਟ ,ਸਵਰਨ ਸਿੰਘ ਬਲਾਕ ਪ੍ਰਧਾਨ ਕੋਟ ਈਸੇ ਖਾਂ, ਨਾਇਬ ਸਿੰਘ ਬੋਰੀਆਂ ਵਾਲਾ ਮੀਤ ਪ੍ਰਧਾਨ,  ਸ਼ੇਰ ਸਿੰਘ ਸਕੱਤਰ ਮੋਗਾ, ਸਾਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਸਮੇਂ ਭਾਰਤ ਵਿਚ ਅੰਗਰੇਜ਼  ਰਾਜ ਕਰਨ ਲਈ ਆਏ ਸਨ। ਪਰ ਹੌਲੀ-ਹੌਲੀ ਸਾਰੇ ਦੇਸ਼ ਤੇ ਕਾਬਜ਼ ਹੋ ਗਏ ਅਤੇ ਸਾਡੀ ਖੂਨ ਦੀ ਕਮਾਈ ਆਪਣੇ ਦੇਸ਼ ਨੂੰ ਲੈ ਜਾਣ ਲੱਗੇ। ਦੇਸ਼ ਦੀ ਅਜ਼ਾਦੀ ਲਈ ਵੱਡੇ ਪੱਧਰ ਤੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ। ਪਰ ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਾਕਮਾਂ ਨੇ ਪੰਜਾਬੀਆਂ ਨੂੰ ਜ਼ਰਾਇਮ ਪੇਸ਼ਾ ਕੌਮ ਕਹਿਣਾ ਸ਼ੁਰੂ ਕਰ ਦਿੱਤਾ ਹੈ। ਹਾਕਮਾਂ ਦੀ ਨੀਤੀ ਦੇ ਭੇਦ ਖੁੱਲ ਕੇ ਸਾਹਮਣੇ ਆ ਗਏ। ਜੈ ਜਵਾਨ ਜੈ ਕਿਸਾਨ ਦੇ ਨਾਅਰੇ ਮਾਰ ਕੇ  ਕਿਸਾਨਾਂ ਨੂੰ ਵਰਤ ਲਿਆ ਅਤੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਵਿਚ ਭੁੱਖਮਰੀ ਕੱਢ ਦਿੱਤੀ।

ਅੱਜ ਕੇਂਦਰ ਦੀ ਮੋਦੀ ਸਰਕਾਰ ਗੁਜਰਾਤ ਦੇ ਵਪਾਰੀਆ ਅਡਾਨੀ,ਅੰਬਾਨੀ ਦੀ ਹੋ ਕੇ ਰਹਿ ਗਈ ਹੈ। ਮੋਦੀ ਸਰਕਾਰ ਨੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਇਹਨਾਂ ਵਪਾਰੀਆਂ ਦੀ ਰਹਿਮੋਕਰਮ 'ਤੇ ਛੱਡ ਦਿੱਤਾ ਹੈÍ ਭਾਰਤ ਦੇ ਸਨਅਤਕਾਰਾਂ ਮਾਲੀਆ ,ਨੀਰਵ ਮੋਦੀ ਨੂੰ ਮੋਦੀ ਸਰਕਾਰ ਨੇ 68000 ਹਜ਼ਾਰ ਕਰੋੜ ਰੁਪਏ ਦੜੇ-ਸੱਟੇ ਦੇ ਖਾਤੇ ਪਾ ਕੇ ਮੁਆਫੀ ਦੇ ਦਿੱਤੀ ਪਰ ਆਪਣੇ ਚੋਣ ਮੈਨੀਫੇਸਟੋ ਦੋਰਾਨ ਕਿਸਾਨਾਂ  ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਸੁਆਮੀ ਨਾਥਨ ਰਿਪੋਰਟ ਅਤੇ ਕਿਸਾਨ ਕਰਜਾ ਮੁਕਤ ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਦੇ ਵਿਰੁੱਧ ਤਿੰਨ ਆਰਡੀਨੈਂਸ ਪਾਸ ਕੀਤੇ ਹਨ।

ਬਲਵੰਤ ਸਿੰਘ ਬਹਿਰਾਮਕੇ ਅਤੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਤਿੰਨਾਂ ਨੂੰ ਮੁੱਢ ਤੋਂ ਖਾਰਜ ਕੀਤਾ ਜਾਵੇ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਕਿਸਾਨੀ, ਜਵਾਨੀ ਨੂੰ ਬਚਾਇਆ ਜਾ ਸਕੇ। ਅੱਜ ਡੀਜ਼ਲ ਪੈਟਰੋਲ  ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਦੇਸ਼ ਕੋਰੋਨਾ ਵਰਗੀ ਮਹਾਮਾਰੀ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਇਸ ਤਰਾਂ ਦੇ ਬਿੱਲ ਪਾਸ ਕਰਕੇ ਕਿਸਾਨਾਂ ਵਿਰੁੱਧ ਆਪਣਾ ਚਿਹਰਾ ਬੇਨਕਾਬ ਕਰ ਰਹੀ ਹੈ ਅਤੇ ਕੋਵਿਡ-19  ਦਾ ਬਹਾਨਾ ਲਾ ਕੇ ਕਿਸਾਨਾਂ ਨੂੰ ਅੰਦੋਲਨ ਕਰਨ ਤੋਂ ਵੀ ਰੋਕ ਰਹੀ ਹੈ। ਇਸ ਮੌਕੇ ਜਰਨੈਲ ਸਿੰਘ ਬਡੁਵਾਲਾ, ਤੋਤਾ ਸਿੰਘ ਕਿਸਾਨ ਆਗੂ ,ਬਲਬੀਰ ਸਿੰਘ ,ਅਮਰੀਕ ਸਿੰਘ, ਜਸਵੰਤ ਸਿੰਘ ,ਮੁਖਤਿਆਰ ਸਿੰਘ, ਬਹਾਦਰ ਸਿੰਘ, ਰਛਪਾਲ ਸਿੰਘ ,ਬੰਤਾ ਸਿੰਘ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ, ਬਲਦੇਵ ਸਿੰਘ ਅੰਮੀਵਾਲਾ, ਮਹਿੰਦਰ ਸਿੰਘ ,ਕਾਰਜ ਸਿੰਘ ਨੰਬਰਦਾਰ, ਤਰਸੇਮ ਸਿੰਘ ਜੰਗ,ਗੁਰਨਾਮ ਸਿੰਘ ਕੈਸ਼ੀਅਰ, ਰਜਿੰਦਰ ਸਿੰਘ ਖਹਿਰਾ ,ਬਖਸ਼ੀਸ਼ ਸਿੰਘ ਰਾਮਗੜ੍ਹ ,ਲਖਵੀਰ ਸਿੰਘ ਅਟਾਰੀ ,ਮਲਕੀਤ ਸਿੰਘ ਅੰਮੀਵਾਲਾ, ਬਾਜ ਸਿੰਘ ਸੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।


Harinder Kaur

Content Editor

Related News