ਕਿਸਾਨਾਂ ਵਲੋਂ ਧਰਮਕੋਟ ''ਚ MLA ਸੁਖਜੀਤ ਸਿੰਘ ਦੀ ਕੋਠੀ ਦਾ ਕੀਤਾ ਘਿਰਾਓ

08/10/2020 7:16:56 PM

ਧਰਮਕੋਟ(ਵਿਪਨ) — ਕਿਸਾਨਾਂ ਨੇ ਮੋਗਾ ਦੇ ਧਰਮਕੋਟ ਕਸਬੇ ਦੇ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਚਿਤਾਵਨੀ ਪੱਤਰ ਵੀ ਦਿੱਤਾ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਕਿਸਾਨਾਂ ਦੇ ਨਾਲ-ਨਾਲ ਕਿਸਾਨੀ ਨੂੰ ਮਾਰਨ ਦੀ ਜਿਹੜੀ ਨੀਤੀ ਅਪਣਾ ਰਹੀ ਹੈ। ਉਹ ਕਿਸਾਨਾਂ ਬਿਲਕੁੱਲ ਬਰਦਾਸ਼ਤ ਨਹੀਂ ਕਰਣਗੇ।

ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ, ਤਾਂ ਉਹ ਇਨ੍ਹਾਂ ਸਾਰੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਮਤਾ ਪਾਸ ਕਰੇ। ਇਸ ਲਈ ਜੇ ਸਾਨੂੰ ਦਿੱਲੀ ਜਾਣਾ ਹੈ ਤਾਂ ਅਸੀਂ ਇਕੱਠੇ ਹੋ ਕੇ ਜਾਵਾਂਗੇ। ਇਸ ਦੇ ਨਾਲ ਹੀ ਖੁੱਲ੍ਹ ਕੇ ਕਾਂਗਰਸ ਦਾ ਸਮਰਥਨ ਕਰਾਂਗੇ। ਵਿਧਾਇਕ ਸੁਖਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਹਮੇਸ਼ਾਂ ਗਰੀਬਾਂ ਦੇ ਨਾਲ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਗਰੀਬਾਂ ਦੀ ਪਾਰਟੀ ਹੈ।


Harinder Kaur

Content Editor

Related News