ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਲਾਇਆ ਧਰਨਾ

04/17/2021 11:59:24 AM

ਗੁਰੂਹਰਸਹਾਏ (ਵਿਪਨ ਅਨੇਜਾ)-ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਨੂੰ ਲੈ ਕੇ ਜਿੱਥੇ ਮੰਡੀਆਂ ਅੰਦਰ ਕਿਸਾਨ ਕਣਕ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਉਥੇ ਹੀ ਅੱਜ ਚੱਕ ਟਾਹਲੀਵਾਲਾ ਖਰੀਦ ਕੇਂਦਰ ’ਚ ਮਾਰਕਫੈੱਡ ਦਾ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਨੇ ਗੁਰੂਹਰਸਹਾਏ ਮਾਰਕਫੈੱਡ ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।

PunjabKesari

ਕਿਸਾਨ ਅਤੇ ਆੜ੍ਹਤੀਏ ਮੰਗ ਕਰ ਰਹੇ ਸਨ ਕਿ ਹਫਤੇ ਭਰ ਤੋਂ ਕਿਸਾਨ ਮੰਡੀਆ ’ਚ ਕਣਕ ਲੈ ਕੇ ਬੈਠੇ ਹਨ ਪਰ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਨਾ ਹੀ ਖਰੀਦ ਹੋ ਰਹੀ ਹੈ। ਇਸ ਮੌਕੇ ਮਾਰਕਫੈੱਡ ਦੇ ਮੈਨੇਜਰ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਜਿੰਨਾ ਬਾਰਦਾਨਾ ਉਨ੍ਹਾਂ ਕੋਲ ਸੀ, ਉਹ ਮੰਡੀਆ ’ਚ ਵੰਡ ਚੁੱਕੇ ਹਨ ਅਤੇ ਕੱਲ ਤਕ ਬਾਰਦਾਨਾ ਉਨ੍ਹਾਂ ਕੋਲ ਆ ਜਾਏਗਾ, ਜਿਸ ਦੀ ਵੰਡ ਸਾਰੀਆਂ ਮੰਡੀਆਂ ’ਚ ਕਰ ਦਿੱਤੀ ਜਾਵੇਗੀ।
 


Anuradha

Content Editor

Related News