ਕਿਸਾਨਾਂ ਨਾਲ ਸਿਰੇ ਨਹੀਂ ਚੜ੍ਹ ਰਹੀ ਗੱਲਬਾਤ, ਦੋ ਮਹੀਨੇ ਤੋਂ ਲਗਾਤਾਰ ਰੱਦ ਹੋ ਰਹੀਆਂ ਹਨ ਰੇਲਗੱਡੀਆਂ

11/19/2020 12:00:45 PM

ਫਿਰੋਜ਼ਪੁਰ (ਮਲਹੋਤਰਾ): ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ 24 ਸਤੰਬਰ ਤੋਂ ਸ਼ੁਰੂ ਕੀਤੇ ਗਏ ਰੇਲ ਰੋਕੋ ਅੰਦੋਲਨ ਸਬੰਧੀ ਕਿਸਾਨ ਜੱਥੇਬੰਦੀਆਂ ਤੇ ਸਰਕਾਰ ਦੇ ਵਿਚਾਲੇ ਕੋਈ ਗੱਲਬਾਤ ਸਿਰੇ ਨਾ ਚੜ੍ਹਣ ਕਾਰਣ ਦੋ ਮਹੀਨੇ ਤੋਂ ਪੰਜਾਬ ਦੀ ਰੇਲ ਆਵਾਜਾਈ ਲਗਾਤਾਰ ਠੱਪ ਹੋਈ ਪਈ ਹੈ। ਇਕ ਵਾਰ ਫਿਰ ਰੇਲ ਵਿਭਾਗ ਨੇ ਪੰਜਾਬ ਵਿਚ ਆਉਣ ਵਾਲੀਆਂ ਸਾਰੀਆਂ ਰੇਲਗੱਡੀਆਂ ਤੇ ਸਪੈਸ਼ਲ ਰੇਲਗੱਡੀਆਂ ਨੂੰ 20 ਨਵੰਬਰ ਤੱਕ ਰੱਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ।

ਡੀ.ਆਰ.ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਰੱਦ ਕੀਤੀਆਂ ਗਈਆਂ ਰੇਲਗੱਡੀਆਂ ਵਿਚ ਮੰਡਲ ਦੀਆਂ ਕਈ ਗੱਡੀਆਂ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਪੂਰਨ ਰੂਪ ਵਿਚ ਰੱਦ ਕੀਤਾ ਜਾ ਰਿਹਾ ਹੈ ਜਾਂ ਅੰਸ਼ਿਕ 
ਰੂਪ 'ਚ ਰੱਦ ਕਰ ਕੇ ਰਸਤੇ 'ਚੋਂ ਵਾਪਸ ਭੇਜਿਆ ਜਾ ਰਿਹਾ ਹੈ।

ਲਗਾਤਾਰ ਰੱਦ ਹੋ ਰਹੀਆਂ ਰੇਲਗੱਡੀਆਂ
ਰੇਲ ਰੋਕੋ ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਵੀਂ ਦਿੱਲੀ-ਜੰਮੂਤਵੀ-ਨਵੀਂ ਦਿੱਲੀ ਐਕਸਪ੍ਰੈਸ, ਨਵੀਂ ਦਿੱਲੀ-ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ, ਡਿਬਰੂਗੜ੍ਹ-ਅੰਮ੍ਰਿਤਸਰ-ਡਿਬਰੂਗੜ੍ਹ ਐਕਸਪ੍ਰੈਸ, ਕਟੜਾ-ਨਵੀਂ ਦਿੱਲੀ-ਕਟੜਾ ਐਕਸਪ੍ਰੈਸ, ਨਵੀਂ ਦਿੱਲੀ-ਕਾਲਕਾ-ਨਵੀਂ ਦਿੱਲੀ ਸ਼ਤਾਬਕੀ ਐਕਸਪ੍ਰੈਸ, ਜੰਮੂਤਵੀ-ਅਜ਼ਮੇਰ-ਜੰਮੂਤਵੀ ਐਕਸਪ੍ਰੈਸ, ਅਜਮੇਰ-ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ, ਜੰਮੂਤਵੀ-ਗੌਰਖਪੁਰ ਐਕਸਪ੍ਰੈਸ, ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ, ਹਰਦੁਆਰ-ਅੰਮ੍ਰਿਤਸਰ-ਹਰਦੁਆਰ ਐਕਸਪ੍ਰੈਸ ਨੂੰ ਰੱਦ ਰੱਖਿਆ ਜਾ ਰਿਹਾ ਹੈ।

ਰਸਤੇ 'ਚੋਂ ਵਾਪਸ ਭੇਜੀਆਂ ਜਾ ਰਹੀਆਂ ਗੱਡੀਆਂ
ਮੰਡਲ ਨਾਲ ਸਬੰਧਿਤ ਉਕਤ ਸਾਰੀਆਂ ਰੇਲਗੱਡੀਆਂ ਨੂੰ ਰੱਦ ਰੱਖਣ ਦੇ ਨਾਲ-ਨਾਲ ਕੁਝ ਹੋਰ ਰੇਲਗੱਡੀਆਂ ਨੂੰ ਰਸਤੇ 'ਚੋਂ ਵਾਪਸ ਮੋੜਿਆ ਜਾ ਰਿਹਾ ਹੈ। ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈਸ, ਬਾਂਦਰਾ ਟਰਮੀਨਲਜ਼-ਅੰਮ੍ਰਿਤਸਰ ਐਕਸਪ੍ਰੈਸ, ਧਨਬਾਦ-ਫਿਰੋਜ਼ਪੁਰ ਐਕਸਪ੍ਰੈਸ, ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ, ਅੰਮ੍ਰਿਤਸਰ-ਨਿਊਜਲਪਾਈਗੁੜੀ ਐਕਸਪ੍ਰੈਸ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ, ਨੰਦੇੜ ਅੰਮ੍ਰਿਤਸਰ ਐਕਸਪ੍ਰੈਸ, ਜੰਮੂਤਵੀ-ਦੁਰਗ ਐਕਸਪ੍ਰੈਸ ਅਤੇ ਹਾਵੜਾ-ਅੰਮ੍ਰਿਤਸਰ ਐਕਸਪ੍ਰੈਸ ਨੂੰ ਨਵੀਂ ਦਿੱਤੀ ਤੋਂ, ਵਾਰਾਣਸੀ-ਜੰਮੂਤਵੀ ਐਕਸਪ੍ਰੈਸ ਨੂੰ ਸਹਾਰਨਪੁਰ ਰੇਲਵੇ ਸਟੇਸ਼ਨ ਤੋਂ ਵਾਪਸ ਮੋੜਿਆ ਜਾ ਰਿਹਾ ਹੈ।


Shyna

Content Editor

Related News