ਤਪਾ ਤੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ

11/25/2020 5:01:11 PM

ਤਪਾ ਮੰਡੀ (ਸ਼ਾਮ,ਗਰਗ): ਤਾਜੋਕੇ ਰੋਡ ਸਥਿਤ ਮੁੱਖ ਯਾਰਡ ਤਪਾ 'ਚੋਂ ਪੰਜਾਬ ਦੀਆਂ ਵੱਖ-ਵੱਖ 30 ਕਿਸਾਨ ਜੰਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਦੀਆਂ 550 ਕਿਸਾਨ ਜੰਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਵਿਖੇ ਦੋ ਦਿਨਾਂ ਧਰਨਾ ਦੇਣ ਜਾਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਵਿਚ 100 ਦੇ ਕਰੀਬ ਟਰੈਕਟਰ ਟਰਾਲੀਆਂ ਲਈ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸੂਬਾ ਮੀਤ ਪ੍ਰਧਾਨ ਮਹਿੰਦਰ ਸਿੰਘ ਵੜੈਚ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਧੱਕਾ ਖ਼ਿਲਾਫ਼ ਕਿਸਾਨ ਦਿੱਲੀ ਜਾਣ ਲਈ ਤਿਆਰ ਹਨ,ਟਰਾਲੀਆਂ ਤੇ ਤਰਪਾਲਾਂ ਪਾ ਲਈਆਂ ਗਈਆਂ ਹਨ ਤੇ ਉਨ੍ਹਾਂ ਕੋਲ 2 ਮਹੀਨਿਆਂ ਦਾ ਸੁੱਕਾ ਰਾਸ਼ਨ, ਬਾਲਣ ਤੇ ਹੋਰ ਸਾਮਾਨ ਲੱਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਕੂਚ ਲਈ ਤਿਆਰ ਕਿਸਾਨਾਂ ਦਾ ਵੱਡੇ-ਵੱਡੇ ਕਾਫ਼ਲੇ ਇਸ ਗੱਲ ਦੇ ਗਵਾਹ ਹਨ ਕਿ ਕਿਸਾਨਾਂ ਦਾ ਦਿੱਲੀ ਵਿਚ ਦਿੱਤਾ ਜਾ ਰਿਹਾ ਇਹ ਧਰਨਾ ਦਿੱਲੀ ਦੇ ਤਖ਼ਤ ਨੂੰ ਹਿਲਾ ਦੇਵੇਗਾ। ਜੇਕਰ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਚੇਤਾਵਨੀ ਦਿੱਤੀ ਉਨ੍ਹਾਂ ਦੀ ਟੱਕਰ ਦਿੱਲੀ ਸਰਕਾਰ ਨਾਲ ਹੈ।

ਦਿੱਲੀ ਸਰਕਾਰ ਸਾਡੇ ਨਾਲ ਪਾਣੀ ਦੀਆਂ ਬੋਛਾੜਾਂ ਮਾਰ ਲਵੇ। ਉਨ੍ਹਾਂ ਖੱਟਰ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਉਨ੍ਹਾਂ ਰੋਕਿਆਂ ਤਾਂ ਦੁਸ਼ਅੰਤ ਯੋਟਾਲਾ ਕੋਲ 10-15 ਵਿਧਾਇਕਾਂ ਨਾਲ ਸਰਕਾਰ ਚੱਲ ਰਹੀ ਹੈ,ਦੁਸ਼ਯੰਤ ਯੋਟਾਲਾ ਨੂੰ ਸਮਰਥਨ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ ਅਤੇ ਖੱਟਰ ਸਰਕਾਰ ਡਿੱਗ ਜਾਵੇਗੀ। ਇਸ ਮੌਕੇ ਇਕੱਤਰ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਹ ਕਾਫ਼ਲਾ ਦਿੱਲੀ ਵੱਲ ਰਵਾਨਾ ਹੋ ਗਿਆ।ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਨਰਦੇਵ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਕਾਨੂੰਨ ਵਿਵਸਥਾ-ਬਣਾਏ ਰੱਖਣ ਲਈ ਤੈਨਾਤ ਸੀ। ਇਸ ਮੌਕੇ ਬਲਾਕ ਪ੍ਰਧਾਨ ਸਹਿਜੜਾ ਗੁਰਪਿਆਰ ਸਿੰਘ,ਭੁਪਿੰਦਰ ਸਿੰਘ ,ਜਸਵੀਰ ਸਿੰਘ ਬਲਾਕ ਪ੍ਰਧਾਨ ਸੁਖਪੁਰਾ ਆਦਿ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।


Shyna

Content Editor

Related News