ਏ. ਡੀ. ਸੀ. ਦੇ ਭਰੋਸੇ ਤੋਂ ਬਾਅਦ ਕਿਸਾਨਾਂ ਚੁੱਕਿਆ ਧਰਨਾ

12/12/2018 2:06:26 AM

ਭਵਾਨੀਗਡ਼੍ਹ, (ਵਿਕਾਸ,ਕਾਂਸਲ)- ਖਰਾਬ ਹੋਈ ਫਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਤੇ ਨੁਕਸਾਨ ਦੀ ਗਲਤ ਗਿਰਦਾਵਰੀ ਕਰਨ ਵਾਲੇ ਮਾਲ ਵਿਭਾਗ ਦੇ ਸਬੰਧਤ ਪਟਵਾਰੀ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ 8 ਦਿਨਾਂ ਤੋਂ ਐੱਸ.ਡੀ.ਐੱਮ. ਦਫ਼ਤਰ ਭਵਾਨੀਗਡ਼੍ਹ ਵਿਖੇ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਏ.ਡੀ.ਸੀ. ਸੰਗਰੂਰ ਰਾਜਦੀਪ ਸਿੰਘ ਬਰਾਡ਼ ਭਵਾਨੀਗਡ਼੍ਹ ਪਹੁੰਚੇ। ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ  ਏ.ਡੀ.ਸੀ. ਨੇ ਕਿਸਾਨਾਂ ਨੂੰ ਮਸਲੇ ਸਬੰਧੀ ਜਲਦ ਹੀ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮਿਲੇ ਭਰੋਸੇ ਤੋਂ ਬਾਅਦ ਆਪਣਾ ਧਰਨਾ ਚੁੱਕਣ ਦਾ ਫੈਸਲਾ ਕੀਤਾ ਤੇ ਨਾਲ ਚਿਤਾਵਨੀ ਵੀ ਦਿੱਤੀ ਕਿ ਜੇਕਰ ਹਫਤੇ ਵਿਚ  ਮਸਲਾ ਹੱਲ ਨਹੀਂ ਹੋਇਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਮੀਟਿੰਗ ਦੌਰਾਨ ਰਣਦੀਪ ਸਿੰਘ ਗਿੱਲ ਐੱਸ. ਡੀ. ਐੱਮ. ਭਵਾਨੀਗਡ਼੍ਹ, ਵਰਿੰਦਰਜੀਤ ਸਿੰਘ ਥਿੰਦ ਡੀ. ਐੱਸ. ਪੀ. ਭਵਾਨੀਗਡ਼੍ਹ ਤੋਂ ਇਲਾਵਾ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾਡ਼, ਮਨਜੀਤ ਸਿੰਘ ਘਰਾਚੋਂ, ਅਮਰ ਸਿੰਘ ਝਨੇਡ਼ੀ, ਅੰਗਰੇਜ਼ ਸਿੰਘ, ਨਾਹਰ ਸਿੰਘ, ਜਗਸੀਰ ਸਿੰਘ, ਪਰਮਜੀਤ ਸਿੰਘ, ਹਰਿੰਦਰ ਸਿੰਘ, ਭਰਪੂਰ ਸਿੰਘ, ਰਣਧੀਰ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਜਗਦੀਸ਼ ਰਾਮ, ਗੁਰਦੇਵ ਸਿੰਘ ਕਿਸਾਨ ਵੀ ਆਦਿ ਹਾਜ਼ਰ ਸਨ।

KamalJeet Singh

This news is Content Editor KamalJeet Singh