ਕਿਸਾਨ ਪਰਮਲ ਝੋਨੇ ਦੀ ਬਿਜਾਈ ਨੂੰ ਦੇ ਰਹੇ ਹਨ ਤਰਜੀਹ

06/11/2021 5:02:10 PM

ਮੰਡੀ ਲਾਧੂਕਾ (ਸੰਧੂ): ਸਰਕਾਰੀ ਹਿਦਾਇਤਾਂ ਮੁਤਾਬਕ ਕਿਸਾਨਾਂ ਵਲੋਂ ਖੇਤਾਂ ’ਚ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਜੱਖਾ ਲੱਖਾ ਕੇ ਹਿਠਾੜ ਦੇ ਕਿਸਾਨ ਜਸਬੀਰ ਸਿੰਘ ਅਤੇ ਕਿੱਕਰ ਸਿੰਘ ਨੰਬਰਦਾਰ ਨੇ ਵੀ ਆਪਣੇ ਖੇਤ ’ਚ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਹ ਆਪਣੇ ਖੇਤਾਂ ’ਚ ਬਾਸਮਤੀ ਝੋਨੇ ਦੀ ਬਿਜਾਏ ਪਰਮਲ ਝੋਨੇ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਬਾਸਮਤੀ ਦਾ ਭਾਅ 3000 ਰੁਪਏ ਪ੍ਰਤੀ ਕਵਿੰਟਲ ਹੀ ਰਿਹਾ ਸੀ ਜਦਕਿ ਇਸ ਨਾਲ ਉਨ੍ਹਾਂ ਨੂੰ ਪਰਮਲ ਦੇ ਮੁਕਾਬਲੇ ਘੱਟ ਆਮਦਨ ਹੋਈ ਸੀ। ਜਿਸ ਕਾਰਣ ਉਨ੍ਹਾਂ ਨੇ ਇਸ ਵਾਰ ਪਰਮਲ ਝੋਨਾ ਪੀ.ਆਰ 111,114 ਕਿਸਮ ਝੋਨਾ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੱਝ ਰਕਬਾ ਸਿੱਧੀ ਬਿਜਾਈ ਵੀ ਕਰ ਰਹੇ ਹਨ ਅਤੇ ਕੁੱਝ ਪੁਰਾਣੇ ਢੰਗ ਨਾਲ ਕੀਤੀ ਜਾ ਰਹੀ ਹੈ।

Shyna

This news is Content Editor Shyna