ਕਿਸਾਨਾਂ ਦਾ ਜਥਾ ਦਿਲੀ ਲਈ ਰਵਾਨਾ ਹੋਇਆ ਰਵਾਨਾ

02/27/2021 4:14:00 PM

ਭਗਤਾ ਭਾਈ (ਢਿੱਲੋਂ ): ਅੱਜ ਸਥਾਨਕ ਭੂਤਾਂ ਵਾਲ਼ੇ ਖੂਹ ਤੋਂ ‘ਭਗਤਾ ਪੱਤੀ’ਅਗਵਾੜ ਦੇ ਕਿਸਾਨਾਂ ਦਾ ਜੱਥਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ। ਇਸ ਸਮੇਂ ਗਰਮੀ ਦੇ ਮੌਸਮ ਲਈ ਲੋੜੀਂਦਾ ਸਾਜੋ-ਸਾਮਾਨ ਅਤੇ ਕਾਫੀ ਮਾਤਰਾ ਵਿੱਚ ਪੀਣ ਵਾਲ਼ਾ ਪਾਣੀ ਵੀ ਭੇਜਿਆ ਗਿਆ। ਜਿੱਥੇ ਦੀ ਰਵਾਨਗੀ ਤੋਂ ਪਹਿਲਾਂ ਕਿਸਾਨਾਂ ਨੇ ਕੇਂਦਰ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ‘ਲੋਕ ਏਕਤਾ ਜ਼ਿੰਦਾਬਾਦ’ਦੇ ਨਾਅਰੇ ਲਗਾਏ। ਇਸ ਸਮੇਂ ਲੈਕਚਰਾਰ ਸੁਖਦਰਸ਼ਨ ਸਿੰਘ ਨੇ ਕਿਹਾ ਕਿਸਾਨੀ ਅੰਦੋਲਨ ਨੇ ਪੂਰੇ ਭਾਰਤ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਅਤੇ ਇਸ ਅੰਦੋਲਨ ਦੇ ਚਰਚੇ ਪੂਰੇ ਵਿਸ਼ਵ ਵਿੱਚ ਹਨ।

ਇਹ ਵੀ ਪੜ੍ਹੋ:  ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਸਮਾਜ ਵਿੱਚ ਪ੍ਰਚਲਿਤ ਕਈ ਪ੍ਰਕਾਰ ਦੇ ਵਖਰੇਵਿਆਂ ਨੂੰ ਵਗਾਹ ਮਾਰਿਆ ਹੈ ਅਤੇ ਲੋਕ, ਹੁਣ ਸਾਰੇ ਵਖਰੇਵਿਆਂ ਨੂੰ ਭੁੱਲ ਕੇ, ਸਭ ਪ੍ਰਕਾਰ ਦੀ ਹੋ ਰਹੀ ਲੁੱਟ ਦੇ ਖ਼ਿਲਾਫ਼ ਆਣ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਜਥੇਬੰਦੀਆਂ ਲਗਾਤਾਰ ਕਿਸਾਨੀ ਸੰਘਰਸ਼ ਦੀ ਹਰ ਸੰਭਵ ਮਦਦ ਲਈ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਸਮੇਂ ਕਿਸਾਨ ਆਗੂ ਜੀਤੀ ਬਾਬੇਕਾ ਅਤੇ ਨੌਜਵਾਨ ਆਗੂ ਵਿੱਕੀ ਸਿੱਧੂ ਨੇ ਕਿਹਾ ਭਗਤਾ ਭਾਈਕਾ ਵਿੱਚ ਅਗਵਾੜਾਂ ਅਨੁਸਾਰ ਦਿੱਲੀ ਮੋਰਚੇ ਤੇ ਕਿਸਾਨਾਂ ਨੂੰ ਭੇਜਣ ਦੀ ਵਿਉਂਤ ਬਣਾ ਲਈ ਹੈ, ਕਿਉਂਕਿ ਇਹ ਸੰਘਰਸ਼ ਹੁਣ ਸਾਲਾਂ-ਬੱਧੀ ਵੀ ਚਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਲੰਮਾ ਚੱਲਣ ਨਾਲ਼ ਲੋਕ ਵੀ ਸੰਘਰਸ਼ ਪ੍ਰਤੀ ਚੇਤਨਾ ਅਤੇ ਪਰਪੱਕਤਾ ਹਾਸਲ ਕਰਦੇ ਜਾ ਰਹੇ ਹਨ। 

ਇਹ ਵੀ ਪੜ੍ਹੋ:  ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਸ਼ਰੇਆਮ ਸੱਥ 'ਚ ਐਲਾਨ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਇਸ ਸਮੇਂ ਕੁਲਵਿੰਦਰ ਸਿੰਘ ਪਿੰਦੂ ਅਤੇ ਮਲਕੀਤ ਸਿੰਘ ਕੀਤ ਨੇ ਕਿਸਾਨੀ ਮੋਰਚੇ ਦੀ 11-11 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਉਨ੍ਹਾਂ ਕਿਹਾ ਕਿ ਰੁਪਏ ਪੱਖੋਂ ਸੰਘਰਸ਼ ਨੂੰ ਕਿਸੇ ਵੀ ਹਾਲਤ ਵਿੱਚ ਰੁਕਣ ਨਹੀਂ ਦਿੱਤਾ ਜਾਵੇਗਾ । ਇਸ ਸਮੇਂ ਮੰਦਰ ਸਿੰਘ ਵੜਿੰਗ, ਦਰਸ਼ਨ ਸਿੰਘ ਵੜਿੰਗ, ਕੁੱਕੂ ਸਿਘ ਵੜਿੰਗ, ਜਸਪ੍ਰੀਤ ਸਿੰਘ ਜੱਸਾ, ਜਪਨੀਤ ਸਿੰਘ, ਕੁੱਕੂ ਸਿੰਘ , ਅੰਮ੍ਰਿਤਪਾਲ ਸਿੰਘ ਸਿੱਧੂ, ਸੇਵਕ ਸਿੰਘ ਮੌੜ, ਸਤਪਾਲ ਸਿੰਘ, ਜੱਸਾ ਸਿੰਘ, ਸੁੱਖੀ ਮੌੜ, ਲਵਪ੍ਰੀਤ ਸਿੰਘ ਲੱਭੀ, ਅਭੀਜੀਤ ਸਿੱਧੂ,  ਬਾਦਲ ਸਿੰਘ, ਸੁਖਮਨ ਸਿੱਧੂ, ਸੁਖਦੇਵ ਸਿੰਘ ਰਿਟਾ. ਡੀ.ਐੱਸ.ਪੀ., ਜੀਵਨ ਸਿੰਘ, ਰਾਜਵਿੰਦਰ ਸਿੰਘ ਰਾਜੂ ਸਰਪੰਚ, ਗੁਰਚਰਨ ਸਿੰਘ ਖਾਲਸਾ, ਸੁਰਜੀਤ ਸਿੰਘ ਸੇਵਾਦਾਰ ਖੂਹ ਕਮੇਟੀ, ਨਾਜ਼ਰ ਸਿੰਘ ਭਾਊ ਆਦਿ ਹਾਜ਼ਰ ਸਨ ।

ਇਹ ਵੀ ਪੜ੍ਹੋ:  ਸਿਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਅਕਾਉਂਟ 'ਤੋਂ ਸਾਰੀਆਂ ਪੋਸਟਾਂ ਹਟਾ ਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ


Shyna

Content Editor

Related News