ਕਿਸਾਨ ਯੂਨੀਅਨਾਂ ਨੇ ਰਿਲਾਇੰਸ ਪੈਟਰੌਲ ਪੰਪ ਤੇ ਲਾਇਆ ਦੂਸਰੇ ਦਿਨ ਧਰਨਾ

10/02/2020 3:16:01 PM

ਬਾਘਾ ਪੁਰਾਣਾ(ਰਾਕੇਸ਼)-ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਗੁਰਦੀਪ ਸਿੰਘ ਵੈਰੋਕੇ ਨੇ ਧਰਨੇ 'ਚ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਸਬੰਧੀ ਤਿੰਨੋਂ ਆਰਡੀਨੈਂਸ ਦੇ ਹਰੇਕ ਪਹਿਲੂ ਤੇ ਵਿਸਥਾਰ ਸਹਿਤ ਬੋਲਦਿਆਂ ਕਿਹਾ ਕਿ ਦੇਸ਼ ਦੀ ਛੋਟੀ ਤੇ ਗਰੀਬ ਕਿਸਾਨੀ ਨੂੰ ਖੇਤੀ ਤੋਂ ਬਾਹਰ ਕਰਨ ਲਈ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਖੇਤੀ ਦੇਣ ਲਈ ਲਿਆਂਦੇ ਜਾ ਰਹੇ ਹਨ। ਬਿਜਲੀ ਸੋਧ ਬਿੱਲ 2@2@ ਵੀ ਬਿਜਲੀ ਵੀ ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਹੀ ਲਾਗੂ ਕਰਨ ਦੀ ਤਿਆਰੀ ਹੈ। ਪੰਜਾਬ ਦੇ ਲੋਕਾਂ ਨੂੰ ਵੋਟ ਬੈਂਕ ਦੇ ਤੌਰ ਤੇ ਵਰਤਣ ਲਈ ਕਾਂਗਰਸ ਉਪਰੋਂ-ਉਪਰੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੀ ਹੈ ਪਰ ਕਾਂਗਰਸ ਦੇ ਰਾਜ 'ਚ ਹੀ ਮੋਟਰਾਂ ਤੇ ਮੀਟਰ ਲਗਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ ਅਤੇ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਹੋਣ ਦੇ ਬਾਵਜੂਦ ਸੰਸਦ 'ਚ ਬਿੱਲਾਂ ਦੇ ਪੱਖ 'ਚ ਭੁਗਤਦੀ ਹੈ ਹੁਣ ਅਸਤੀਫਾ ਦੇ ਕੇ ਆਰਡੀਨੈਂਸਾਂ ਦਾ ਵਿਰੋਧ ਕਰਦੀ ਚੰਡੀਗੜ੍ਹ ਰੈਲੀ ਕਰਦੇ ਇਹ ਸਾਰਾ ਨਾਟਕ ਰੰਗ-ਬਰੰਗੀਆ ਪਾਰਟੀਆਂ ਕਿਸਾਨ ਸੰਘਰਸ਼ਾਂ ਨੂੰ ਤਾਰਪੀਡੋ ਕਰਨ 'ਤੇ ਲੱਗੀਆਂ ਹੋਈਆਂ ਹਨ। ਕੇਂਦਰ ਸਰਕਾਰ ਦੇ ਏਜੰਡੇ ਨੂੰ ਦੇਖਦੇ ਹੋਏ ਕਿਸਾਨ ਆਗੂ ਬਲਕਰਨ ਸਿੰਘ ਵੈਰੋਕੇ ਨੇ ਪੰਜਾਬ ਦੀ ਕਿਸਾਨ ਲਹਿਰ ਅੰਦਰ ਨੌਜਵਾਨ ਖੂਨ ਨੂੰ ਅੱਗੇ ਆਉਣ ਲਈ ਪ੍ਰੇਰਿਆ ਅਤੇ ਪਿੰਡ-ਪਿੰਡ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਬਣਾਉਣ ਦਾ ਸੱਦਾ ਦਿੱਤਾ ਅਤੇ ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਖਿਲਾਫ਼ ਡੱਟਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ ਸੰਘਰਸ਼ਸ਼ੀਲ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਸਾਰੇ ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ। ਜਿਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਲਾਕਡਾਊਨ ਤੋੜ ਕੇ ਸੰਘਰਸ਼ ਦੇ ਮੈਦਾਨ 'ਚ ਕੁੱਦਣ ਦੀ ਜ਼ਰੂਰਤ ਹੈ। ਜਿਨ੍ਹਾਂ ਸਮਾਂ ਖੇਤੀ ਆਰਡੀਨੈਂਸਾਂ ਨੂੰ ਰੱਦ ਨਹੀਂ ਕੀਤਾ ਤਾਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪੇਂਡੂ ਮਜ਼ਦੂਰ ਦੇ ਮੰਗਾ ਸਿੰਘ ਵੈਰੋਕੇ, ਨੌਜਵਾਨ ਭਾਰਤ ਸਭਾ ਦੇ, ਰਜਿੰਦਰ ਸਿੰਘ ਰਾਜਿਆਣਾ, ਨਛੱਤਰ ਸਿੰਘ ਨਾਥੇਵਾਲਾ, ਮਾਸਟਰ ਗੁਰਤੇਜ ਸਿੰਘ ਕੋਟਲਾ, ਦਰਸ਼ਨ ਸਿੰਘ ਸੈਕਟਰੀ ਰੋਡੇ, ਛਿੰਦਰਪਾਲ ਕੌਰ ਰੋਡੇ ਖੁਰਦ, ਸੁਰਜੀਤ ਸਿੰਘ ਕੋਟਲਾ, ਅਦਿ ਨੇ ਸੰਬੋਧਨ ਕੀਤਾ।


Aarti dhillon

Content Editor

Related News