ਕਿਸਾਨ ਜਥੇਬੰਦੀਆਂ ਨੇ ਟਿੱਕਰੀ ਸਰਹੱਦ ’ਤੇ ਮਨਾਇਆ ਸ਼ਹੀਦੀ ਦਿਹਾੜਾ

12/29/2020 5:31:19 PM

ਜੀਰਾ (ਗੁਰਮੇਲ ਸੇਖਵਾਂ): ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦੇਸ਼ ਦੀਆਂ ਕਿਸਾਨ ਮਜਦੂਰ ਜਥੇਬੰਦੀਆ ਵੱਲੋਂ ਦਿੱਲੀ ਦੇ ਸਰਹੱਦ ’ਤੇ ਧਰਨੇ ਜਾਰੀ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਟਿੱਕਰੀ ਸਰਹੱਦ ’ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ’ਚ ਮਹਿੰਦਰ ਸਿੰਘ ਲਹਿਰਾ ਬੇਟ ਵੱਲੋਂ ਕੀਤੀ ਗਈ ਤੇ ਇਸ ਸ਼ਹੀਦੀ ਸਮਾਗਮ ’ਚ ਕਿਸਾਨ ਜਥੇਬੰਦੀ ਦੇ ਆਗੂ ਪ੍ਰਗਟ ਸਿੰਘ ਰਾਜੇਵਾਲ ਅਤੇ ਹੋਰ ਵੱਖ-ਵੱਖ ਜਥੇਬੰਦੀ ਆਗੂ ਸ਼ਾਮਲ ਹੋਏ।

PunjabKesari

ਇਹ ਜਾਣਕਾਰੀ ਦਿੰਦੇ ਜੀਰਾ ਹਲਕੇ ਦੇ ਕਿਸਾਨ ਆਗੂ ਅੰਗਰੇਜ਼ ਸਿੰਘ ਪੀਰ ਮੁਹੰਮਦ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਮੌਕੇ ਸੁਖਮਨੀ ਸਾਹਿਬ, ਚੌਪਾਈ ਸਾਹਿਬ, ਆਨੰਦ ਸਾਹਿਬ, ਮੂਲਮੰਤਰ ਤੇ ਗੁਰਮੰਤਰ ਦੇ ਜਾਪ  ਉਪਰੰਤ ਅਰਦਾਸ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ’ਚ ਸਮੁੱਚੀਆਂ ਜਥੇਬੰਦੀਆਂ ਅਤੇ ਕਿਸਾਨ ਮਜਦੂਰਾਂ ਨੇ ਅਰਦਾਸ ’ਚ ਹਾਜ਼ਰੀ ਲਗਵਾਈ।

ਇਸ ਮੌਕੇ ਨਸੀਬ ਸਿੰਘ ਮਰਖਾਈ, ਸੁਖਬੀਰ ਸਿੰਘ ਮਰਖਾਈ, ਤਰਸੇਮ ਸਿੰਘ ਮਰਖਾਈ, ਹਰਭਜਨ ਸਿੰਘ ਮੀਹਾਂ ਸਿੰਘ ਵਾਲਾ, ਤੀਰ ਸਿੰਘ ਧੰਨਾ ਸ਼ਹੀਦ ਲੱਖੋਵਾਲ, ਬੱਬੀ ਫੇਰੂ ਸ਼ਹਿਰ ਕਾਦੀਆਂ, ਅਨਮੋਨ ਦੀਪ ਸਿੰਘ ਅਲੀਪੁਰ, ਇੰਦਰਜੀਤ ਸਿੰਘ ਜੋਨ ਮੀਹਾਂ ਸਿੰਘ ਵਾਲਾ, ਲਖਿਵੰਦਰ ਸਿੰਘ ਪੀਰ ਮੁਹੰਮਦ ਰਾਜੇਵਾਲ, ਜਗਜੀਤ ਸਿੰਘ ਸੰਧੂ ਮੀਹਾਂ ਸਿੰਘ ਵਾਲਾ, ਵਿਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ, ਪਰਵਿੰਦਰ ਸਿੰਘ ਭੁੱਲਰ ਮੀਹਾਂ ਸਿੰਘ ਵਾਲਾ, ਗੁਲਜਾਰ ਸਿੰਘ ਮੀਹਾਂ ਸਿੰਘ ਵਾਲਾ ਪ੍ਰਧਾਨ ਕਾਦੀਆਂ ਆਦਿ ਹਾਜ਼ਰ ਸਨ। 
 


Aarti dhillon

Content Editor

Related News