ਮਿੱਟੀ-ਪਾਣੀ ਦੀ ਪਰਖ ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਲਾਇਆ ਕਿਸਾਨ ਸਿਖਲਾਈ ਕੈਂਪ

04/06/2021 4:15:50 PM

ਫਿਰੋਜ਼ਪੁਰ (ਹਰਚਰਨ,ਬਿੱਟੂ)-ਪਿੰਡ ਝੋਕ ਹਰੀਹਰ ਵਿਖੇ ਖੇਤੀਬਾੜੀ ‌ਵਿਭਾਗ ਵੱਲੋਂ ਮਿੱਟੀ-ਪਾਣੀ ਦੀ ਪਰਖ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ । ਕੈਂਪ ’ਚ ਝੋਕ ਹਰੀਹਰ ਦੇ ਨਾਲ ਲੱਗਦੇ ਪਿੰਡ ਨੂਰਪੁਰ ਸੇਠਾਂ, ਬੁੱਕਣ ਖਾਂ ਵਾਲਾ, ਧੀਰਾ ਪੱਤਰਾ, ਨਸੀਰਾ ਖਲਚੀਆਂ, ਮੋਹਰੇਵਾਲਾ ਆਦਿ ਕਰੀਬ 10 ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਕਿਸਾਨਾਂ ਨੂੰ ਖੇਤੀ ਸਬੰਧੀ ਜਾਗ੍ਰਿਤ ਕਰਨ ਲਈ ਚੀਫ ਖੇਤੀਬਾੜੀ ਅਫ਼ਸਰ ਹਰਨੇਕ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਕੁਮਾਰ ਸੈਣੀ ਪੰਜਾਬ ਪ੍ਰਧਾਨ ਸਬ-ਇੰਸਪੈਕਟਰ ਯੂਨੀਅਨ ਪੰਜਾਬ, ਰੇਸ਼ਮ ਸਿੰਘ ਸੰਧੂ ਬਲਾਕ ਅਫਸਰ, ਚਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਿਪਟੀ ਡਾ. ਰਵੀਇੰਦਰ, ਭੂਮੀ ਰੱਖਿਆ ਅਫਸਰ ਰਾਜਬੀਰ ਅਤੇ ਅੰਮ੍ਰਿਤਪ੍ਰੀਤ ਸਿੰਘ ਹਾਜ਼ਰ ਸਨ।

PunjabKesari

ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਰਨੇਕ ਸੰਧੂ ਨੇ ਮਿੱਟੀ-ਪਾਣੀ ਦੀ ਪਰਖ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦੀਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ । ਇਸ ਮੌਕੇ ਥੋੜ੍ਹੀ ਜ਼ਮੀਨ ’ਚ ਉੱਤਮ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਆਪਣੇ ਵੱਲੋਂ ਕੀਤੀ ਖੇਤੀ ਦੇ ਤਜਰਬੇ ਸਾਂਝੇ ਕੀਤੇ । ਇਸ ਮੌਕੇ ਲਖਵੀਰ ਸਿੰਘ ਟਰੈਫਿਕ ਐਜੂਕੇਸ਼ਨ ਸੈੱਲ ਫਿਰੋਜ਼ਪੁਰ, ਗੁਰਮੇਜ ਸਿੰਘ, ਭਗਵਾਨ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਮਹਿਰੋਕ ਰੁਕਨਾ ਮੂਗਲਾ, ਬੂਟਾ ਸਿੰਘ ਧੀਰਾ ਪੱਤਰਾ, ਸੁਖਦੇਵ ਸਿੰਘ ਸੰਧੂ, ਗੁਰਬਿੰਦਰ ਸਿੰਘ, ਮਨਪ੍ਰੀਤ ਸਿੰਘ ਸੰਧੂ, ਧਰਮਿੰਦਰ ਸਿੰਘ ਜੱਜ, ਸੁੰਦਰ ਸਿੰਘ ਨੂਰਪੁਰ ਸੇਠਾਂ ਆਦਿ ਹਾਜ਼ਰ ਸਨ ।


Anuradha

Content Editor

Related News