ਕਿਸਾਨ ਵੱਲੋਂ ਖੁਦਕੁਸ਼ੀ, ਆੜ੍ਹਤੀਏ ਖ਼ਿਲਾਫ਼ ਕੇਸ ਦਰਜ

04/22/2022 7:42:05 PM

ਬਰੇਟਾ (ਬਾਂਸਲ) : ਆੜ੍ਹਤੀਏ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕੁਲਰੀਆਂ ਪੁਲਸ ਚੌਕੀ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਿੰਡ ਕੁਲਰੀਆਂ ਦੇ ਕਿਸਾਨ ਜਗਜੀਤ ਸਿੰਘ (24) ਨੇ 14 ਅਪ੍ਰੈਲ ਨੂੰ ਆੜ੍ਹਤੀਏ ਦੀ ਕਿਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਖੇਤ 'ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ 2 ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਦੀ ਅੱਜ ਫਿਰ ਘਰ 'ਚ ਸਿਹਤ ਵਿਗੜ ਗਈ ਅਤੇ ਕੁਝ ਹੀ ਸਮੇਂ ਬਾਅਦ ਮੌਤ ਹੋ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੂੜਾ ਡੰਪ ਨੂੰ ਅੱਗ ਲੱਗਣ ਨਾਲ 7 ਜੀਆਂ ਦੀ ਹੋਈ ਮੌਤ ਦਾ NGT ਨੇ ਲਿਆ ਨੋਟਿਸ

ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਗੁਰਨਾਮ ਸਿੰਘ ਦੇ ਬਿਆਨਾਂ ਅਨੁਸਾਰ ਮ੍ਰਿਤਕ ਢਾਈ ਏਕੜ ਦਾ ਮਾਲਕ ਸੀ, ਜਿਸ ਦੇ ਸਿਰ ਆੜ੍ਹਤੀਏ ਦਾ ਲੱਖਾਂ ਦਾ ਕਰਜ਼ਾ ਸੀ ਤੇ ਇਸੇ ਕਰਜ਼ੇ ਨੂੰ ਲੈ ਕੇ ਆੜ੍ਹਤੀਏ ਵੱਲੋਂ ਮ੍ਰਿਤਕ ਨੂੰ ਆਪਣੀ ਕਣਕ ਦੀ ਫਸਲ ਕਿਸੇ ਹੋਰ ਥਾਂ ਵੇਚਣ ਤੋਂ ਰੋਕਿਆ ਜਾ ਰਿਹਾ ਸੀ ਤੇ ਕਰਜ਼ੇ ਨੂੰ ਲੈ ਕੇ ਮ੍ਰਿਤਕ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਜਗਜੀਤ ਸਿੰਘ ਨੇ ਇਹ ਕਦਮ ਚੁੱਕ ਕੇ ਮੌਤ ਨੂੰ ਗਲ਼ ਲਗਾ ਲਿਆ। ਪੁਲਸ ਨੇ ਆੜ੍ਹਤੀ ਰਛਪਾਲ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਇਕ ਭੈਣ ਛੱਡ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਆਧੁਨਿਕ ਲੀਹਾਂ 'ਤੇ ਮਿਆਰੀ ਸਿੱਖਿਆ ਦਿੱਤੀ ਜਾਵੇਗੀ : ਮੀਤ ਹੇਅਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News