ਕਰਜ਼ਈ ਕਿਸਾਨ ਨੇ ਖੁਦ ਨੂੰ ਅੱਗ ਲਾ ਕੇ ਕੀਤੀ ਖ਼ੁਦਕੁਸ਼ੀ

07/23/2020 8:53:41 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ,(ਸੁਖਪਾਲ ਢਿੱਲੋਂ, ਪਵਨ)-ਪਿੰਡ ਸੰਮੇਵਾਲੀ ਦੇ ਇਕ ਨੌਜਵਾਨ ਕਿਸਾਨ ਜਗਸੀਰ ਸਿੰਘ (32) ਪੁੱਤਰ ਬਲਜੀਤ ਸਿੰਘ ਵੱਲੋਂ ਅੱਗ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜਗਸੀਰ ਸਿੰਘ ਦੀ ਪਤਨੀ ਬਿੰਦਰਪਾਲ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਹੈ ਕਿ ਉਸ ਦੇ ਪਤੀ ਜਗਸੀਰ ਸਿੰਘ ਕੋਲ ਸਿਰਫ 4 ਕਿੱਲੇ ਜ਼ਮੀਨ ਹੈ ਜਿਸ ਉੱਪਰ ਉਸ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 5/6 ਲੱਖ ਦਾ ਕਰਜ਼ਾ ਲਿਆ ਹੋਇਆ ਸੀ। ਜ਼ਮੀਨ ਘੱਟ ਅਤੇ ਆਮਦਨੀ ਘੱਟ ਹੋਣ ਕਾਰਣ ਕਰਜ਼ੇ ਦੇ ਬੋਝ ਹੇਠ ਆਉਣ ਕਾਰਣ ਮੇਰਾ ਪਤੀ ਟੈਨਸ਼ਨ ਵਿਚ ਰਹਿਣ ਲੱਗ ਪਿਆ ਅਤੇ ਸ਼ਰਾਬ ਪੀਣ ਲੱਗ ਪਿਆ। ਕੱਲ ਰਾਤ ਕਰੀਬ 10 ਵਜੇ ਅਸੀਂ ਰੋਟੀ ਖਾ ਕੇ ਅੰਦਰ ਪੈ ਗਏ। ਮੇਰਾ ਪਤੀ ਜਗਸੀਰ ਸਿੰਘ ਘਰ ਆਇਆ ਅਤੇ ਉਸ ਨੇ ਕੇਨੀ ਵਿਚ ਪਿਆ ਡੀਜ਼ਲ ਆਪਣੇ ਉੱਪਰ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ। ਅਸੀਂ ਵੇਖਿਆ ਅਤੇ ਰੌਲਾ ਪਾਇਆ ਅਤੇ ਬੁਰੀ ਤਰ੍ਹਾਂ ਸੜ ਚੂਕੇ ਆਪਣੇ ਪਤੀ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਖੇ ਲੈ ਗਏ ਜਿੱਥੇ ਕਿ ਰਾਤ ਕਰੀਬ 2 ਵਜੇ ਉਸ ਦੀ ਮੌਤ ਹੋ ਗਈ। ਮ੍ਰਿਤਕ ਜਗਸੀਰ ਸਿੰਘ ਦੀ ਪਤਨੀ ਦੇ ਬਿਆਨਾਂ 'ਤੇ ਸਹਾਇਕ ਥਾਣੇਦਾਰ ਛਿੰਦਰ ਸਿੰਘ ਵੱਲੋਂ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

Deepak Kumar

This news is Content Editor Deepak Kumar