ਇਸ ਕਿਸਾਨ ਨੇ 7 ਸਾਲਾਂ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ, ਜੈਵਿਕ ਖਾਦਾਂ ਨਾਲ ਕਰੇਗਾ ਹੁਣ ਕਣਕ ਦੀ ਬਿਜਾਈ

10/27/2020 3:42:39 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਕਾਰਣ ਫੈਲ ਰਿਹਾ ਪ੍ਰਦੂਸ਼ਣ ਮਨੁੱਖੀ ਜੀਵਨ ਬਹੁਤ ਵੱਡੀ ਸਮੱਸਿਆ ਬਣ ਰਿਹਾ ਹੈ। ਜਿੱਥੇ ਜ਼ਿਆਦਾਤਰ ਕਿਸਾਨ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾ ਰਹੇ ਹਨ, ਉੱਥੇ ਕੁਝ ਕਿਸਾਨ ਸੁੱਚਾ ਸਿੰਘ ਪਾਬਲਾ ਵਰਗੇ ਵੀ ਹਨ, ਜੋ ਪਿਛਲੇ 7 ਸਾਲ ਤੋਂ ਪਰਾਲੀ ਨੂੰ ਅੱਗ ਲਗਾਏ ਬਿਨ੍ਹਾ ਵਧੀਆ ਖੇਤੀ ਦੀ ਪੈਦਾਵਾਰ ਕਰ ਰਹੇ ਹਨ। ਹੁਣ ਸੁੱਚਾ ਸਿੰਘ ਜੈਵਿਕ ਖਾਦਾਂ ਰਾਹੀਂ ਕਣਕ ਦੀ ਫਸਲ ਵੀ ਤਿਆਰ ਕਰੇਗਾ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਚੰਡੀਗੜ੍ਹ ਨਿਵਾਸੀ ਤੇ ਬੇਟ ਖੇਤਰ ਦੇ ਪਿੰਡ ਸ਼ੇਰਪੁਰ ਬਸਤੀ ਵਿਖੇ 30 ਏਕੜ ਦੀ ਖ਼ੇਤੀ ਕਰ ਰਹੇ ਕਿਸਾਨ ਸੁੱਚਾ ਸਿੰਘ ਪਾਬਲਾ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾ ਕੇ ਫਸਲ ਦੀ ਪੈਦਾਵਾਰ ਕਰਨਾ ਬਹੁਤ ਹੀ ਗੰਭੀਰ ਮੁੱਦਾ ਹੈ। ਪਰਾਲੀ ਦਾ ਧੂੰਆਂ ਸਾਡੇ ਵਾਤਾਵਰਣ ਨੂੰ ਬਹੁਤ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਜਾਗਰੂਕ ਹੋਣਾ ਪਵੇਗਾ ਅਤੇ ਥੋੜੀ ਜਿਹੀ ਮਿਹਨਤ ਕਰ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਪਰਾਲੀ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਉਨ੍ਹਾਂ ਆਪਣੇ ਖ਼ੇਤਾਂ ਵਿਚ ਝੋਨੇ ਦੀ ਫਸਲ ਤੋਂ ਬਾਅਦ ਉਨ੍ਹਾਂ ਪਰਾਲੀ ਨੂੰ ਕਦੇ ਅੱਗ ਨਹੀਂ ਲਾਈ ਅਤੇ ਇਸ ਵਾਰ ਵੀ ਉਹ ਪਰਾਲੀ ਨੂੰ ਖ਼ੇਤਾਂ ਵਿਚ ਵਾਹ ਕੇ ਕਣਕ ਬੀਜਣ ਦੀ ਤਿਆਰੀ ਕਰ ਰਹੇ ਹਨ।

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਕਿਸਾਨ ਸੁੱਚਾ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਜੋ ਖ਼ੇਤਾਂ ਵਿਚ ਪਰਾਲੀ ਪਈ ਹੈ, ਉਸ ਨੂੰ ਇਕੱਠੀ ਕਰ ਕੇ ਬਾਹਰ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਟ੍ਰੈਕਟਰ ਨਾਲ ਤਵੀਆਂ ਪਾ ਸਾਰੀ ਜ਼ਮੀਨ ਨੂੰ ਵਾਹ ਕੇ ਬਾਕੀ ਬਚਦੀ ਪਰਾਲੀ ਨੂੰ ਵੀ ਮਿੱਟੀ ’ਚ ਮਿਲਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੇਸ਼ੱਕ ਪਰਾਲੀ ਨੂੰ ਖ਼ੇਤਾਂ ਵਿਚ ਵਾਹੁਣ ਲਈ ਕੁਝ ਸਮਾਂ ਅਤੇ ਮਿਹਨਤ ਲੱਗਦੀ ਹੈ ਪਰ ਇਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਖ਼ੇਤਾਂ ਵਿਚ ਵਾਹੁਣ ਤੋਂ ਬਾਅਦ ਰੂਟਾਵੇਟਰ ਰਾਹੀਂ ਕਣਕ ਦੀ ਬਿਜਾਈ ਕੀਤੀ ਜਾਵੇਗੀ। ਇਸ ਵਿਧੀ ਨਾਲ ਉਨ੍ਹਾਂ ਦੇ ਫਸਲ ਝਾੜ ਵਿਚ ਕਦੇ ਕੋਈ ਅਸਰ ਨਹੀਂ ਪਿਆ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਹੋ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਤਾਂ ਖਾਓ ‘ਛੁਹਾਰਾ’, ਹੋਣਗੇ ਹੈਰਾਨੀਜਨਕ ਫਾਇਦੇ

ਕਿਸਾਨ ਸੁੱਚਾ ਸਿੰਘ ਪਾਬਲਾ ਨੇ ਦੱਸਿਆ ਕਿ ਕਣਕ ਦੀ ਬਿਜਾਈ ਤੋਂ ਕਟਾਈ ਤੱਕ ਉਨ੍ਹਾਂ ਕਦੇ ਆਪਣੇ ਖ਼ੇਤਾਂ ਵਿਚ ਰਸਣਾਇਕ ਖਾਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਹਮੇਸ਼ਾ ਉਨ੍ਹਾਂ ਆਪਣੇ ਫਾਰਮ ਹਾਊਸ ’ਚ ਗੰਡੋਆ ਤੋਂ ਤਿਆਰ ਕੀਤੀ ਜੈਵਿਕ ਖਾਦ ਨਾਲ ਫਸਲ ਦੀ ਪੈਦਾਵਾਰ ਕੀਤੀ ਹੈ। ਇਸ ਤੋਂ ਇਲਾਵਾ ਬੇਤਹਾਸ਼ਾ ਕੀਟਨਾਸ਼ਕ ਦਵਾਈਆਂ ਦੀ ਫਸਲ ਤਿਆਰ ਕਰਨ ਨੂੰ ਵਰਤੋਂ ਨਹੀਂ ਕਰਦਾ ਬਲਕਿ ਉਨ੍ਹਾਂ ਦੇ ਖ਼ੇਤਾਂ ਵਿਚ ਕਣਕ ਦੀ ਪੈਦਾਵਾਰ ਬਿਲਕੁਲ ਜੈਵਿਕ ਢੰਗ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਫਸਲ ਦਾ ਮੁੱਲ ਵੀ ਵੱਧ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - ਰੋਗਾਂ ਤੋਂ ਮੁਕਤੀ ਅਤੇ ਧੰਨ ਦੀ ਪ੍ਰਾਪਤੀ ਲਈ ਐਤਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ

ਕਿਸਾਨ ਸੁੱਚਾ ਸਿੰਘ ਪਾਬਲਾ ਨੇ ਦੱਸਿਆ ਕਿ ਜੇਕਰ ਸਰਕਾਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਕੋਈ ਸਬਸਿਡੀ ਦੇਵੇ ਅਤੇ ਜੈਵਿਕ ਢੰਗ ਨਾਲ ਫਸਲ ਤਿਆਰ ਕਰਨ ਵਾਲੇ ਕਿਸਾਨਾਂ ਨੂੰ ਕੁਝ ਮੁਨਾਫ਼ਾ ਦੇਵੇ ਤਾਂ ਜਿੱਥੇ ਵਾਤਾਵਰਣ ਵਿਚ ਸੁਧਾਰ ਹੋਵੇਗਾ ਉੱਥੇ ਜ਼ਮੀਨ ’ਤੇ ਕੀਟਨਾਸ਼ਕ ਤੇ ਰਸਣਾਇਕ ਖ਼ਾਦਾਂ ਦਾ ਪ੍ਰਭਾਵ ਵੀ ਘਟੇਗਾ। ਕਿਸਾਨ ਸੁੱਚਾ ਸਿੰਘ ਪਾਬਲਾ ਨੂੰ ਪਾਪੂਲਰ ਤੇ ਗੰਡੋਆ ਦੀ ਖ਼ਾਦ ਬਣਾਉਣ ਕਾਰਨ ਖ਼ੇਤੀਬਾੜੀ ਵਿਭਾਗ ਵਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੇ ਪ੍ਰਸ਼ਾਸਨ ਨਾਲ ਗਿਲ੍ਹਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੀ ਅਧਿਕਾਰੀ ਹੌਂਸਲਾ ਅਫ਼ਜਾਈ ਕਰ ਸਨਮਾਨਤ ਕਰ ਤਾਂ ਜੋ ਹੋਰ ਵੀ ਕਿਸਾਨਾਂ ਨੂੰ ਇਸ ਤੋਂ ਪ੍ਰੇਰਨਾ ਮਿਲ ਸਕੇ।


rajwinder kaur

Content Editor

Related News