ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ

11/02/2019 8:09:23 PM

ਫਿਰੋਜ਼ਪੁਰ, (ਭੁੱਲਰ)— ਪਿੰਡ ਸੂਬਾ ਜਦੀਦ ਵਿਖੇ ਇਕ 32 ਸਾਲਾ ਵਿਅਕਤੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਰਾਕੇਸ਼ ਸਿੰਘ ਨੇ ਦੱਸਿਆ ਕਿ ਰਮੇਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਬੀਤੀ ਸ਼ਾਮ ਕਰੀਬ 7 ਵਜੇ ਖੇਤਾਂ 'ਚ ਕਣਕ ਬੀਜਾਈ ਵਾਸਤੇ ਜ਼ਮੀਨ ਦੇਖਣ ਲਈ ਗਿਆ ਸੀ ਤਾਂ ਖੇਤਾਂ 'ਚ ਉਸ ਦੇ ਪੈਰ 'ਤੇ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੀ. ਏ. ਪਾਸ ਸੀ ਤੇ ਉਸ ਨੇ ਆਪਣੀ ਪੜ੍ਹਾਈ ਦੇ ਖੇਤਰ 'ਚ ਕਈ ਟਰਾਫੀਆਂ ਜਿੱਤੀਆਂ ਪਰ ਉਸ ਨੂੰ ਕੋਈ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਉਹ ਖੇਤੀਬਾੜੀ ਕਰਨ ਲੱਗ ਪਿਆ, ਜਿਸ ਨੂੰ ਖੇਤੀਬਾੜੀ ਕਰਨ ਦੌਰਾਨ ਸੱਪ ਨੇ ਡੰਗ ਲਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਮਾਪੇ ਛੱਡ ਗਿਆ ਹੈ।

KamalJeet Singh

This news is Content Editor KamalJeet Singh