ਪੁੱਤ ਨਾ ਹੋਣ ''ਤੇ ਪਰੇਸ਼ਾਨ ਹੋਏ ਕਿਸਾਨ ਨੇ ਕੀਤੀ ਖੁਦਕੁਸ਼ੀ

06/09/2020 1:15:28 PM

ਸਮਾਣਾ (ਦਰਦ) : ਪਿੰਡ ਫਤਿਹ ਮਾਜਰੀ ਦੇ 30 ਸਾਲਾ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ। ਪੋਸਟਮਾਰਟਮ ਲਈ ਹਸਪਤਾਲ ਪਹੁੰਚੇ ਸਦਰ ਥਾਣਾ ਪੁਲਸ ਦੇ ਜਾਂਚ ਅਧਿਕਾਰੀ ਸਬ-ਇਸੰਪੈਕਟਰ ਬੀਰਬਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਸਿਕੰਦਰ ਸਿੰਘ (30) ਦੇ ਪਿਤਾ ਤੇਜਾ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਵਿਆਹ ਤੋਂ ਬਾਅਦ ਉਸ ਦੇ ਪੁੱਤਰ ਦੇ ਘਰ ਵਾਰੀ-ਵਾਰੀ ਦੋ ਧੀਆਂ ਨੇ ਜਨਮ ਲਿਆ, ਜਿਸ ਕਾਰਨ ਪੁੱਤ ਨਾ ਹੋਣ 'ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਸਿਕੰਦਰ ਸਿੰਘ ਨੇ ਐਤਵਾਰ ਨੂੰ ਆਪਣੇ ਘਰ 'ਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪਰਿਵਾਰ ਵੱਲੋਂ ਗੰਭੀਰ ਹਾਲਤ 'ਚ ਉਸ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਰਾਤ ਨੂੰ ਉਸ ਦੀ ਮੌਤ ਹੋ ਗਈ।


Babita

Content Editor

Related News