ਹਾਈਵੇਅ ’ਤੇ ਆ ਗਈ ਕਰੋੜਾਂ ’ਚ ਬਣਾਈ ਕੋਠੀ, ਕਿਸਾਨ ਨੇ ਜੁਗਾੜੂ ਤਕਨੀਕ ਵਰਤ ਕੇ ਕਰ ਵਿਖਾਇਆ ਕਮਾਲ (ਵੀਡੀਓ)

08/21/2022 6:24:12 PM

ਸੰਗਰੂਰ : ਸੰਗਰੂਰ ਦੇ ਭਵਾਨੀਗੜ੍ਹ ਹਲਕੇ ਦੇ ਇਕ ਕਿਸਾਨ ਦਾ ਘਰ ਜੰਮੂ-ਦਿੱਲੀ-ਕੱਟੜਾ ਐਕਸਪ੍ਰੈਸਵੇਅ 'ਚ ਆ ਰਿਹਾ ਸੀ ਪਰ ਆਪਣੇ ਘਰ ਨੂੰ ਬਚਾਉਂਦਿਆਂ ਕਿਸਾਨ  ਨੇ ਇਗ ਜੁਗਾੜੂ ਤਰੀਕਾ ਅਪਣਾਇਆ। ਦੱਸ ਦੇਈਏ ਕਿ ਸੰਗਰੂਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦਾ ਘਰ ਜੰਮੂ-ਦਿੱਲੀ-ਕੱਟੜਾ ਐਕਸਪ੍ਰੈਸਵੇਅ ਦਾ ਰਾਹ ਵਿੱਚ ਆ ਰਿਹਾ ਸੀ ਅਤੇ ਸਰਕਾਰ ਵੱਲੋਂ ਉਸ ਨੂੰ ਹਟਾਉਣ ਦਾ ਹੁਕਮ ਦਿੱਤੇ ਗਏ ਸਨ ਪਰ ਕਰੋੜਾਂ ਦੀ ਲਾਗਤ ਵਾਲਾ ਘਰ ਨਾ ਟੁੱਟੇ ਇਸ ਲਈ ਸੁਖਵਿੰਦਰ ਸਿੰਘ ਨੇ ਇਸ 'ਚ ਇਕ ਜੁਗਾੜੂ ਤਕਨੀਕ ਦੀ ਵਰਤੋਂ ਕਰਕੇ ਘਰ ਨੂੰ 500 ਫੁੱਟ ਦੂਰ ਕਿਸੇ ਹੋਰ ਥਾਂ 'ਤੇ ਸ਼ਿਫਟ ਕਰ ਦਿੱਤਾ। ਇਸ ਰਾਹੀਂ ਉਸ ਦੇ ਘਰ ਦਾ ਵੀ ਬਚਾ ਹੋ ਗਿਆ ਅਤੇ ਸਰਕਾਰ ਦੀ ਯੋਜਨਾ 'ਚ ਵੀ ਕੋਈ ਅਟਕਲ ਖੜ੍ਹੀ ਨਹੀਂ ਹੋਈ। 

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ 'ਚ ਵੱਡੀ ਘਟਨਾ, ਹੋਮ ਗਾਰਡ ਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ

ਇਸ ਮੌਕੇ ਗੱਲ ਕਰਦਿਆਂ ਕਿਸਾਨ ਸੁਖਵਿੰਦਰ ਸਿੰਘ ਨੇ 1.5 ਕਰੋੜ ਰੁਪਏ ਖ਼ਰਚ ਕੇ 35 ਹਜ਼ਾਰ ਵਰਗ ਫੁੱਟ 'ਚ ਆਪਣੇ ਸੁਫ਼ਨਿਆਂ ਦਾ ਘਰ ਬਣਾਇਆ ਸੀ। ਉਸ ਨੇ ਦੱਸਿਆ ਕਿ ਘਰ ਨੂੰ ਪੂਰਾ ਕਰਨ 'ਚ ਕਰੀਬ 2 ਸਾਲ ਲੱਗ ਗਏ ਸਨ। ਉਸ ਨੇ 2 ਮਹੀਨਿਆਂ 'ਚ ਘਰ ਨੂੰ ਹੁਣ ਤੱਕ 250 ਫੁੱਟ ਸ਼ਿਫ਼ਟ ਕੀਤੀ ਹੈ ਅਤੇ ਬਾਕੀ ਨੂੰ ਤਬਦੀਲ ਕਰਨ 'ਚ ਫਿਲਹਾਲ ਹੋਰ 2 ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਨੂੰ ਐਕਸਪ੍ਰੈਸਵੇਅ ਦੇ ਰਾਹ ਤੋਂ ਹਟਾਉਣ ਲਈ ਮੁਆਵਜ਼ਾਂ ਵੀ ਦਿੱਤਾ ਗਿਆ ਹੈ ਪਰ ਉਸ ਇਸ ਕਰੋੜਾਂ ਦੇ ਘਰ ਸਾਹਮਣੇ ਘੱਟ ਹੈ। ਉਸ ਨੇ ਕਿਹਾ ਕਿ ਇਸ ਘਰ ਨੂੰ ਰੀਝਾਂ ਨਾਲ ਬਣਾਇਆ ਗਿਆ ਹੈ ਅਤੇ ਆਪਣੇ ਸੁਫ਼ਨਿਆਂ ਦੇ ਘਰ ਨੂੰ ਬਚਾਉਣ ਲਈ ਅਤੇ ਹੋਰ ਘਰ ਨਾ ਬਣਾਉਣ ਦੀ ਬਜਾਏ ਇਸ ਨੂੰ ਹੀ ਚੁੱਕ ਕੇ ਤਬਦੀਲ ਕਰ ਰਿਹਾ ਹਾਂ। 

ਇਹ ਵੀ ਪੜ੍ਹੋ- ਘਾਬਦਾਂ ਪੀ. ਜੀ. ਆਈ. ਦਾ ਦੌਰਾ ਕਰਨ ਪਹੁੰਚੇ ਕੇਂਦਰੀ ਸਿਹਤ ਮੰਤਰੀ, ਆਯੂਸ਼ਮਾਨ ਯੋਜਨਾ ਲੈ ਕੇ ਦਿੱਤਾ ਵੱਡਾ ਬਿਆਨ

ਸੁਖਵਿੰਦਰ ਨੇ ਦੱਸਿਆ ਕਿ ਉਹ ਪਹਿਲਾਂ ਆਪਣੇ ਪਿਤਾ ਨਾਲ ਕੰਮ ਕਰਦਾ ਸੀ ਅਤੇ ਉਹ ਪਹਿਲਾਂ ਵੀ ਇਮਾਰਤਾਂ ਨੂੰ ਚੁੱਕ ਕੇ ਤਬਦੀਲ ਕਰਨ ਦਾ ਕੰਮ ਕਰਦਾ ਰਿਹਾ ਹੈ। ਉਸ ਨੇ ਕਿਹਾ ਕਿ ਇਹ ਚੁਣੌਤੀ ਉਸ ਲਈ ਬਹੁਤ ਵੱਡੀ ਸੀ ਕਿਉਂਕਿ ਘਰ ਨੂੰ ਬਿਨ੍ਹਾਂ ਕਿਸੇ ਨੁਕਸਾਨ ਦੇ ਦੂਜੇ ਥਾਂ ਲੈ ਕੇ ਜਾਣਾ ਸੀ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਕਈ ਵੱਡੇ ਘਰਾਂ ਨੂੰ ਕਈ-ਕਈ ਫੁੱਟ ਉੱਚਾ ਵੀ ਕੀਤਾ ਅਤੇ ਜੇ ਜਗ੍ਹਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿਰਫ਼ 10 ਤੋਂ 15 ਫੁੱਟ ਤੱਕ ਹੀ ਸ਼ਿਫਟ ਕੀਤਾ ਸੀ ਪਰ ਆਪਣੇ ਘਰ ਨੂੰ ਦੂਜੇ ਪਾਸੇ ਲਜਾ ਕੇ ਖੜ੍ਹਾ ਕਰ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਇਹ ਕੰਮ ਹੌਲੀ-ਹੌਲੀ ਕਰ ਰਹੇ ਹਾਂ ਕਿਉਂਕਿ ਜੇਕਰ ਕਿਤੇ ਵੀ ਕੋਈ ਛੋਟੀ ਜਿਹੀ ਗ਼ਲਤੀ ਹੋ ਗਈ ਤਾਂ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਸ ਕੰਮ ਨੂੰ ਹਾਲੇ ਢਾਈ ਮਹੀਨੇ ਲੱਗ ਜਾਣਗੇ ਕਿਉਂਕਿ ਕੰਮ ਬਹੁਤ ਧਿਆਨ ਦਾ ਹੈ। ਉਸ ਨੇ ਦੱਸਿਆ ਕਿ ਇਹ ਪੰਜਾਬ ਦਾ ਪਹਿਲਾਂ ਪ੍ਰੋਜੈਕਟ ਹੈ ਜਿਸ ਨੂੰ ਅਸੀਂ ਨੁਕਸਾਨ ਕੀਤੇ ਬਿਨ੍ਹਾਂ ਉਸ ਦੀ ਜਗ੍ਹਾਂ ਤੋਂ 500 ਫੁੱਟ ਦੂਰ ਲੈ ਕੇ ਜਾ ਰਹੇ ਹਾਂ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto