ਕਿਸਾਨਾਂ ਦੇ ਬਰਬਾਦ ਹੋਣ ਨਾਲ ਖੇਤੀ ਪ੍ਰਧਾਨ ਦੇਸ਼ ਭਾਰਤ ਵੀ ਹੋਵੇਗਾ ਬਰਬਾਦ : ਜ਼ੀਰਾ

09/14/2020 7:45:05 PM

ਜ਼ੀਰਾ,(ਗੁਰਮੇਲ ਸੇਖ਼ਵਾ)-ਭਾਰਤ ਦੇਸ਼ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਭਾਰਤ ਦੇਸ਼ ਦੀ ਆਰਥਿਕਤਾ ਜ਼ਿਆਦਾਤਰ ਖੇਤੀ 'ਤੇ ਨਿਰਭਰ ਹੈ। ਇਸ ਲਈ ਜੇਕਰ ਕਿਸਾਨ ਬਰਬਾਦ ਹੁੰਦਾ ਹੈ ਤਾਂ ਖੇਤੀ ਪ੍ਰਧਾਨ ਦੇਸ਼ ਭਾਰਤ ਵੀ ਬਰਬਾਦ ਹੋਵੇਗਾ। ਉਕਤ ਸ਼ਬਦ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਪੰਜਾਬ ਦੇ ਕਿਸਾਨ-ਮਜ਼ਦੂਰ ਸੈਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਕਰਨ ਵਾਲੀ ਮੋਦੀ ਸਰਕਾਰ ਅੱਜ ਕਿਸਾਨੀ ਨੂੰ ਖ਼ਤਮ ਕਰਨ 'ਤੇ ਲੱਗੀ ਹੋਈ ਹੈ, ਜਿਸ ਦੇ ਚੱਲਦੇ ਕੇਂਦਰ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਜਾਰੀ ਕਰਨ ਦੇ ਨਾਲ-ਨਾਲ ਬਿਜਲੀ ਸੋਧ 2020 ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਤੋਂ ਪੰਜਾਬ ਦੀਆਂ ਮੰਡੀਆਂ ਤਬਾਹ ਹੋ ਜਾਣਗੀਆਂ ਅਤੇ ਕਿਸਾਨ ਪੂਰੀ ਤਰ•ਾਂ ਬਰਬਾਦ ਹੋ ਜਾਣਗੇ, ਇਸ ਲਈ ਉਕਤ ਤਿੰਨੇ ਬਿੱਲਾਂ ਦਾ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਵਿਰੋਧ ਕਰ ਚੁੱਕੇ ਹਨ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅਤੇ ਦੇਸ਼ ਦੇ ਕਿਸਾਨੀ ਦੀ ਸਥਿਤੀ ਨੂੰ ਸੁਧਾਰਣ ਦੇ ਲਈ ਆਪਣੇ ਕਿਸਾਨੀ ਅਤੇ ਜਨਤਾ ਵਿਰੋਧੀ ਫ਼ੈਸਲੇ ਨੂੰ ਵਾਪਿਸ ਲਵੇ।


Deepak Kumar

Content Editor

Related News