ਧੋਖਾਧੜੀ ਤੋਂ ਦੁਖੀ ਕਿਸਾਨ ਦੀ ਹੋਈ ਮੌਤ, ਲੋਕਾਂ ਵਲੋਂ ਲਾਸ਼ ਸੜਕ ''ਤੇ ਰੱਖ ਕੀਤਾ ਗਿਆ ਪ੍ਰਦਰਸ਼ਨ

02/25/2020 3:07:07 PM

ਸੰਗਰੂਰ (ਕੋਹਲੀ, ਦਵਿੰਦਰ): ਧੂਰੀ ਦੇ ਪਿੰਡ ਬਰੜਵਾਲ ਦੇ ਇਕ ਕਿਸਾਨ ਹੋਈ ਹੋਈ ਧੋਖਾਧੜੀ ਦੇ ਨਾਲ ਹੋਈ ਮੌਤ ਨੂੰ ਲੈ ਕੇ ਪਿੰਡ ਦੇ ਲੋਕਾਂ ਵਲੋਂ ਜਾਮ ਕੀਤਾ ਗਿਆ ਹੈ। ਇਸ ਧਰਨੇ 'ਚ ਆਏ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਟਿਆਲਾ ਦੇ ਤਿੰਨ ਵਿਅਕਤੀਆਂ ਵਲੋਂ ਇਕ ਪਿੰਡ ਦੇ ਕਿਸਾਨ ਨਾਲ ਧੋਖਾਧੜੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਉਸ ਕਿਸਾਨ ਦੀ ਮੌਤ ਹੋ ਗਈ ਅਤੇ ਅੱਜ ਪਿੰਡ ਵਾਸੀਆਂ ਵਲੋਂ ਇਸ ਕਿਸਾਨ ਦੀ ਲਾਸ਼ ਨੂੰ ਮਲੇਰਕੋਟਲਾ ਹਾਈਵੇਅ ਰੋਡ 'ਤੇ ਰੱਖ ਕੇ ਧਰਨਾ ਦਿੱਤਾ ਗਿਆ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ  ਜਿੰਨੀ ਦੇਰ ਤੱਕ ਪ੍ਰਸ਼ਾਸਨ ਉਨ੍ਹਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਜਾਂ ਪਰਚਾ ਦਰਜ ਨਹੀਂ ਕਰਦੀ, ਉਸ ਸਮੇਂ ਤੱਕ ਇਸ ਲਾਸ਼ ਨੂੰ ਇਸ ਸੜਕ ਤੋਂ ਨਹੀਂ ਚੁੱਕਿਆ ਜਾਵੇਗਾ। ਇਸ ਸਬੰਧੀ ਜਦੋਂ ਐੱਸ.ਡੀ.ਐੱਮ. ਲਤੀਫ ਅਹਿਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨਾਲ ਹੋਈ ਠੱਗੀ ਦੀ ਜਾਂਚ ਬਾਰੀਕੀ ਨਾਲ ਕੀਤੀ ਜਾਵੇਗੀ।

Shyna

This news is Content Editor Shyna