ਆਪਣੀਆਂ ਮੰਗਾਂ ਨੂੰ ਲੈ ਕੇ ਖੇਤ ਮਜ਼ਦੂਰਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

05/13/2020 6:29:13 PM

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) - ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਪੰਜਾਬ ਭਰ ਵਿਚ ਖੇਤ ਮਜ਼ਦੂਰਾਂ ਨੇ ਆਪਣੀਆਂ ਭੱਖਦੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਜਿਸ ਦੇ ਚਲਦਿਆਂ ਅੱਜ ਜ਼ਿਲ੍ਹਾ ਸੰਗਰੂਰ ਅੰਦਰ ਵੀ ਵੱਖ-ਵੱਖ ਥਾਵਾਂ 'ਤੇ ਖੇਤ ਮਜ਼ਦੂਰਾਂ ਨੇ ਸਰਕਾਰਾਂ ਪ੍ਰਤੀ ਆਪਣਾ ਰੋਸ ਮੁਜ਼ਾਹਰਾ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ,ਲਿਦੜਾ,ਅਕੋਈ ਸਾਹਿਬ, ਫਤਿਹਗੜ ਛੰਨਾ,ਉਪਲੀ,ਨੂਰਪੁਰਾ,ਬੀਬੜ ਅਤੇ ਜਖੇਪਲ ਸਣੇ ਹੋਰਨਾਂ ਪਿੰਡਾਂ ਵਿਚ ਆਪਣੀਆ ਹੱਕੀ ਮੰਗਾ ਲਈ ਰੋਸ ਪ੍ਰਦਰਸ਼ਨ ਕਰਨ ਦੋਰਾਨ ਇਨ੍ਹਾਂ ਪ੍ਰਦਰਸ਼ਨਕਾਰੀ ਮਜ਼ਦੂਰਾਂ ਨੇ ਸਰਕਾਰ ਪ੍ਰਤੀ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।। ਇਨ੍ਹਾਂ ਧਰਨਿਆ ਸਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਭੂਪ ਚੰਦ ਚੰਨੋ ਕੌਮੀ ਮੀਤ ਪ੍ਰਧਾਨ,  ਰਾਮ ਸਿੰਘ ਨੂਰਪੁਰੀ ਸੂਬਾ ਪ੍ਰਧਾਨ ਤੇ ਲਾਲ ਸਿੰਘ ਧਨੌਲਾ ਸੂਬਾਈ ਜਨਰਲ ਸਕੱਤਰ ਨੇ ਦੱਸਿਆ ਕਿ ਬਹੁਤ ਹੀ ਭਖਦੀਆਂ ਮੰਗਾਂ ਲਈ ਅੱਜ ਦਾ ਐਕਸ਼ਨ ਕੀਤਾ ਗਿਆ ਕਿਉਂਕਿ ਕੇਂਦਰ ਸਰਕਾਰ ਜਿੱਥੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਫਿਰ ਕਾਮਿਆਂ ਨੂੰ ਗ਼ੁਲਾਮ ਬਣਾਉਣ ਵੱਲ ਕਦਮ ਪੁੱਟ ਚੁੱਕੀ ਹੈ ਉੱਥੇ ਪੰਜਾਬ ਸਰਕਾਰ ਵੀ ਕਿਰਤੀਆਂ ਦੀ ਮਦਦ ਕਰਨ ਵਿਚ ਫੇਲ ਸਾਬਤ ਹੋਈ ਹੈ। ਪੰਜਾਬ ਵਿਚ ਇੱਕ ਵੀ ਪਿੰਡ ਐਸਾ ਨਹੀਂ ,ਜਿੱਥੇ ਸਰਕਾਰੀ ਰਾਸ਼ਨ ਦੀ ਲੋੜਵੰਦ ਨੂੰ ਸਪਲਾਈ ਹੋਈ ਹੋਵੇ ਇਹ ਸਿਰਫ ਕਾਂਗਰਸ ਦੇ ਪਿੰਡਾਂ ਵਿਚ ਘੜੰਮ ਚੌਧਰੀਆਂ  ਨੇ ਆਪਣੇ ਨੇੜਲਿਆਂ ਜਾਂ ਆਪ ਹੀ ਪ੍ਰਾਪਤ ਕਰ ਲਿਆ ਹੈ ।  ਤਿੰਨ ਮਹੀਨੇ ਬਾਅਦ ਮਿਲਦੀ ਪੰਦਰਾਂ ਕਿੱਲੋ ਪ੍ਰਤੀ ਜੀਅ ਕਣਕ ਵੀ ਬਹੁਤ ਥਾਂਵਾਂ 'ਤੇ  ਦਿੱਤੀ ਹੀ ਨਹੀਂ ਗਈ । ਅਖੇ ਤੁਹਾਡੇ ਕਾਰਡ ਕੱਟੇ ਗਏ ਹਨ ਜਦੋਂ ਕਿ ਸਰਦੇ ਪੁੱਜਦੇ ਘਰਾਂ ਵਾਲੇ ਕਣਕ ਲੈ ਰਹੇ ਹਨ । ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਸੀ ,ਕਿ ਜੋ ਪਹਿਲਾਂ ਕਣਕ ਲੈ ਰਹੇ ਹਨ ,ਸਭ ਨੂੰ ਆਧਾਰ ਕਾਰਡ ਦੇ ਮਿਲਾਨ 'ਤੇ ਦੇ ਦਿੱਤੀ ਜਾਵੇਗੀ। ਪ੍ਰੰਤੂ ਹੁਣ ਦੂਸਰੀ ਵਾਰ ਫਿਰ ਹਰ ਰੋਜ਼ ਖ਼ਬਰਾਂ ਕਣਕ ਨਾ ਮਿਲਣ  ਦੀਆਂ ਆ ਰਹੀਆਂ  ਹਨ । ਜੋ ਵੀ ਇਨਕਮ ਟੈਕਸ ਨਹੀਂ ਭਰਦਾ ਉਸ ਨੂੰ ਹਰ ਮਹੀਨੇ 7500-7500 ਸੌ ਰੁਪਏ ਦਿੱਤਾ ਜਾਵੇ । ਅੱਜ ਕੱਲ੍ਹ ਪਿੰਡਾਂ ਵਿਚ ਪੰਚਾਇਤਾਂ ਵੱਲੋਂ ਸਾਂਝੀਆਂ ਜ਼ਮੀਨਾਂ ਠੇਕੇ 'ਤੇ ਦਿੱਤੀਆਂ ਜਾ ਰਹੀਆਂ ਹਨ। ਇਸ ਵਿੱਚੋਂ ਤੀਸਰੇ ਹਿੱਸੇ ਦੀ ਜ਼ਮੀਨ ਦਲਿਤਾਂ ਨੂੰ ਹੀ ਦੇਣੀਆਂ ਹੁੰਦੀਆਂ ਹਨ । ਇਸ ਵਿਚ ਧਨਾਢ ਆਪਣੇ ਦਾਬੇ ਨਾਲ ਇਹ ਜ਼ਮੀਨਾਂ ਕਿਸੇ ਦੇ ਨਾਂ ਲੈ ਕੇ ਖੁਦ ਵਾਹੀ ਕਰਦੇ ਹਨÍ ਇਸ ਨੂੰ ਸਖ਼ਤੀ ਨਾਲ ਰੋਕਿਆ ਜਾਵੇ ।ਸਾਥੀਆਂ ਨੇ ਦੱਸਿਆ, ਕਿ ਅੱਜ ਦਾ ਐਕਸ਼ਨ ਪੰਜਾਬ ਭਰ ਵਿਚ 243 ਤੋਂ ਵੱਧ ਥਾਵਾਂ 'ਤੇ ਹੋਇਆ ਹੈ । ਇਸ  ਐਕਸ਼ਨ ਨੂੰ ਸੂਬਾਈ ਜ਼ਿਲ੍ਹਾ ਤਹਿਸੀਲ ਪੱਧਰ ਦੇ ਆਗੂਆਂ ਨੇ ਸੰਬੋਧਨ ਕੀਤਾ ।  ਜਥੇਬੰਦੀ ਵਿਸ਼ੇਸ਼ ਤੌਰ 'ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸਕੱਤਰ ਸੀ ਪੀ ਆਈ ਐਮ ਦਾ ਧੰਨਵਾਦ ਕਰਦੀ ਹੈ । ਜਿਨ੍ਹਾਂ ਨੇ ਪਹਿਲਾਂ ਪਾਰਟੀ ਵੱਲੋਂ ਸਾਡੇ ਅੱਜ ਦੇ ਐਕਸ਼ਨ ਦਾ ਸਮਰਥਨ ਕੀਤਾ ਹੈ ਅਤੇ ਵੱਡੇ ਤੌਰ 'ਤੇ ਪ੍ਰੈੱਸ ਵਿਚ ਵੀ ਹਮਾਇਤ ਕੀਤੀ । ਉੱਥੇ ਅੱਜ ਖੁਦ ਮੁੱਲਾਂਪੁਰ ਜਥੇਬੰਦੀ ਦੇ ਐਕਸ਼ਨ ਦੀ ਅਗਵਾਈ ਕਰਕੇ ਸਾਰੀ ਟੀਮ ਦਾ ਹੌਸਲਾ ਵਧਾਇਆ । ਇਨ੍ਹਾਂ  ਧਰਨਿਆ ਨੂੰ ਦਰਸ਼ਨ ਸਿੰਘ ਮੱਟੂ, ਚਮਕੌਰ ਸਿੰਘ ਖੇੜੀ, ਅਵਤਾਰ ਸਿੰਘ, ਤੇ ਪਰਮਜੀਤ ਕੌਰ ਗੁੰਮਟੀ ਆਦਿ ਨੇ ਵੀ ਸੰਬੋਧਨ ਕੀਤਾ।
 

Harinder Kaur

This news is Content Editor Harinder Kaur