ਦੁਬਈ ''ਚ ਹੋਣ ਵਾਲੀ ਨੈਸ਼ਨਲ ਸਟਾਈਲ ਕਬੱਡੀ ਲੀਗ (ਲੜਕੀਆਂ) ਫਰੀਦਕੋਟ ਦੇ ਸਕੂਲ ਦੇ ਕੋਚ ਦੀ ਹੋਈ ਚੋਣ

06/17/2023 12:14:02 PM

ਸਾਦਿਕ (ਦੀਪਕ) : ਨੈਸ਼ਨਲ ਸਟਾਈਲ ਕਬੱਡੀ ਵਿਚ ਕੁੜੀਆਂ ਦੀ ਲੀਗ ਦੁਬਈ ਵਿਖੇ ਕਰਵਾਈ ਜਾ ਰਹੀ ਹੈ। ਦੁਬਈ ਦੇ ਸ਼ਬਾਬ ਅਲ ਅਹਲੀ ਸਪੋਰਟਸ ਕਲੱਬ ਵਿਖੇ ਹੋਣ ਜਾ ਰਹੀ ਲੀਗ ਵਿਚ ਜੀ. ਟੀ. ਬੀ. ਪਬਲਿਕ ਸਕੂਲ ਮੇਹਮੂਆਣਾ ਦੇ ਕਬੱਡੀ ਕੋਚ ਅਗਰੇਜ ਸਿੰਘ ਲੀਗ ਵਿਚ ਟੈਕਨੀਕਲ ਆਫੀਸਰ ਵਜੋਂ ਭੂਮਿਕਾ ਨਿਭਾ ਰਹੇ ਹਨ। ਇਸ ਲੀਗ ਟੂਰਨਾਮੈਂਟ ਦਾ 16 ਜੂਨ ਤੋ 27 ਜੂਨ ਤੱਕ ਡੀ. ਡੀ. ਸਪੋਰਸਟ ਚੈਨਲ 'ਤੇ ਸ਼ਾਮ 7 ਵਜੇ ਤੋਂ ਪ੍ਰਸਾਰਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਉਹ ਖੇਲੋ ਇੰਡੀਆ ਯੂਥ ਗੇਮਜ਼ ਇੰਦੋਰ (ਮੱਧ ਪ੍ਰਦੇਸ਼) ਵਿਚ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਜੀ. ਬੀ. ਨਗਰ (ਉੱਤਰ ਪ੍ਰਦੇਸ਼) ਵਿਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ- ਰਾਹ 'ਚ ਘੇਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਧਾਹਾਂ ਮਾਰ ਰੋਂਦਿਆਂ ਨਹੀਂ ਵੇਖਿਆ ਜਾਂਦਾ ਪਰਿਵਾਰ

ਸਕੂਲ ਚੇਅਰਮੈਨ ਸੁਖਵਿੰਦਰ ਸਿੰਘ ਧਾਲੀਵਾਲ, ਡਾਇਰੈਕਟਰ ਮੈਡਮ ਸੁਖਵੀਰ ਕੌਰ ਬਰਾੜ, ਪਰਮਿੰਦਰ ਸਿੰਘ ਜ਼ਿਲਾ ਖੇਡ ਅਫਸਰ ਫਰੀਦਕੋਟ, ਵਾਇਸ ਚੇਅਰਪਰਸਨ ਰਾਜਵੀਰ ਕੌਰ ਸੰਧੂ ਨੇ ਕਿਹਾ ਕਿ ਕੁੜੀਆਂ ਦੀ ਇਹ ਕਬੱਡੀ ਲੀਗ ਕੁੜੀਆਂ ਨੂੰ ਖੇਡਾਂ ਵਿਚ ਅੱਗੇ ਵਧਣ ਵਿਚ ਸਹਾਇਤਾ ਕਰੇਗੀ ਅਤੇ ਉਨ੍ਹਾਂ ਨੂੰ ਕਬੱਡੀ ਖੇਡਣ ਲਈ ਪ੍ਰੇਰਿਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਅਤੇ ਕ੍ਰਾਂਤੀਕਾਰੀ ਕਦਮ ਹੈ। ਇਸ ਲੀਗ ਵਿਚ ਮਹਿਲਾ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਕੋਚਾਂ ਵੱਲੋਂ ਸਲਾਹ ਅਤੇ ਮਾਰਗਦਰਸ਼ਨ ਕੀਤਾ ਜਾਵੇਗਾ। ਪ੍ਰਿੰਸੀਪਲ ਅਨੁਪਮਾ ਦੇਵਗਨ, ਕੁਆਰਡੀਨੇਟਰ ਮਨਪ੍ਰੀਤ ਕੌਰ ਅਤੇ ਸਪੋਰਸਟ ਵਿਭਾਗ ਫਰੀਦਕੋਟ ਦੇ ਸਮੂਹ ਕੋਚਾਂ ਨੇ ਇਸ ਮੁਕਾਮ ’ਤੇ ਪਹੁੰਚਣ ਲਈ ਕਬੱਡੀ ਕੋਚ ਅਗਰੇਜ ਸਿੰਘ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ- ਸਾਰੀ ਰਾਤ ਕੂੜਾ ਫਰੋਲਣ ਮਗਰੋਂ ਹੱਥ ਲੱਗਾ ਇਕ ਕਰੋੜ, ਪਲਾਂ 'ਚ ਬਦਲੀ ਮਾਨਸਾ ਦੇ ਇਸ ਸ਼ਖ਼ਸ ਦੀ ਕਿਸਮਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto